ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵਲੋਂ ਨਾਜਾਇਜ਼ ਉਸਾਰੀਆਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਕੈਂਟ ਹਲਕੇ 'ਚ ਕੀਤੀਆਂ ਜਾ ਰਹੀਆਂ ਨਾਜਾਇਜ਼ ਉਸਾਰੀਆਂ ਦਾ ਕੰਮ ਰੁਕਵਾਇਆ। ਏਟੀਪੀ ਸੁਖਦੇਵ ਵਸ਼ਿਸ਼ਠ ਨੇ ਮੌਕੇ 'ਤੇ ਜਾ ਕੇ ਨਾਜਾਇਜ਼ ਉਸਾਰੀਆਂ ਦਾ ਕੰਮ ਰੁਕਵਾਇਆ ਤੇ ਉਸਾਰੀ ਵਾਲਾ ਸਾਮਾਨ ਕਬਜ਼ੇ 'ਚ ਲਿਆ। ਇਸ ਤੋਂ ਇਲਾਵਾ ਦੀਪ ਨਗਰ-ਰਹਿਮਾਨਪੁਰ ਵਿਚਕਾਰ ਸੜਕ 'ਤੇ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਦਾ ਕੰਮ ਵੀ ਰੁਕਵਾਇਆ, ਇਥੇ ਦੁਕਾਨ ਜੋ ਵੱਡੇ ਹਾਲ ਵਰਗੀ ਸੀ ਬਣਈ ਜਾ ਰਹੀ ਸੀ। ਉਕਤ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਉਸਾਰੀ ਸਬੰਧੀ ਦਸਤਾਵੇਜ਼ ਲੈ ਕੇ ਨਿਗਮ ਦਫਤਰ ਸੱਦਿਆ ਗਿਆ ਹੈ। ਉਨ੍ਹਾਂ ਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਹੈ।