ਰਾਕੇਸ਼ ਗਾਂਧੀ, ਜਲੰਧਰ : ਬੀਐੱਮਸੀ ਚੌਕ ਵਿੱਚ ਸਥਿਤ ਏਂਜਲ ਇਮੀਗ੍ਰੇਸ਼ਨ ਜੋ ਕਿ ਵਿਨੇ ਹਰੀ ਦਾ ਦਫ਼ਤਰ ਹੈ, ਵਿੱਚ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਆਈਆਂ ਦੋ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਤੋਂ ਇਲਾਵਾ ਵਿਨੇ ਹਰੀ ਦੇ ਜਲੰਧਰ ਵਿੱਚ ਹੀ ਸਥਿਤ ਦੋ ਹੋਰ ਦਫ਼ਤਰਾਂ ਵਿੱਚ ਵੀ ਟੀਮਾਂ ਵੱਲੋਂ ਇੱਕੋ ਸਮੇਂ 'ਤੇ ਛਾਪੇਮਾਰੀ ਕੀਤੀ ਗਈ ਹੈ। ਪਹਿਲਾਂ ਦੱਸਿਆ ਜਾ ਗਿਆ ਸੀ ਕਿ ਇਹ ਇਨਕਮ ਟੈਕਸ ਦੀ ਰੇਡ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਰੇਡ ਇੰਟੈਲੀਜੈਂਸ ਵਿਭਾਗ ਵੱਲੋਂ ਕੀਤੀ ਗਈ ਹੈ। ਟੀਮ ਦੇ ਅਧਿਕਾਰੀਆਂ ਵੱਲੋਂ ਤਿੰਨਾਂ ਦਫ਼ਤਰਾਂ ਵਿੱਚੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਫ਼ਤਰ ਵਿੱਚ ਮੌਜੂਦ ਸਟਾਫ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਬਾਰੇ ਹਾਲੇ ਤੱਕ ਕੋਈ ਵੀ ਅਧਿਕਾਰੀ ਕੁਝ ਦੱਸਣ ਤੋਂ ਇਨਕਾਰ ਕਰ ਰਿਹਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਲ 2018 ਵਿੱਚ ਮਟੌਰ ਪੁਲਿਸ ਨੇ ਵਿਨੈ ਹਰੀ ਅਤੇ ਉਸਦੇ ਇਕ ਹੋਰ ਸਟਾਫ ਕਰਮਚਾਰੀ ਦੇ ਖਿਲਾਫ ਮਟੌਰ ਥਾਣੇ ਵਿਚ ਭਾਰਤੀ ਦੰਡਾਵਲੀ ਦੀ ਧਾਰਾ 420, 465, 468, 471 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਸੀ। ਇਸ ਕੇਸ ਵਿੱਚ ਕੁਰਾਲੀ ਦੀ ਵਸਨੀਕ ਅਮਨਜੋਤ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਨੇ ਵਿਨੇ ਹਰੀ ਇਮੀਗ੍ਰੇਸ਼ਨ ਸਲਾਹਕਾਰ ਨਾਲ ਕਨੈਡਾ ਦਾ ਸਟੱਡੀ ਵੀਜ਼ਾ ਕਰਵਾਉਣ ਲਈ ਸੰਪਰਕ ਕੀਤਾ ਸੀ। ਫਰਮ ਨੇ ਉਸ ਨਾਲ ਧੋਖਾ ਕੀਤਾ, ਇਸ ਲਈ ਉਸ ਦੀ ਅਰਜ਼ੀ ਨੂੰ ਕੈਨੇਡੀਅਨ ਹਾਈ ਕਮਿਸ਼ਨ ਨੇ ਰੱਦ ਕਰ ਦਿੱਤਾ। ਅਮਨਜੋਤ ਦੇ ਅਨੁਸਾਰ, ਕੰਪਨੀ ਨੇ ਗਲਤ ਕਾਗਜ਼ਾਂ ਨਾਲ ਵੀਜ਼ਾ ਅਪਲਾਈ ਕੀਤਾ, ਜਿਸ ਦੇ ਨਤੀਜੇ ਵਜੋਂ ਵੀਜ਼ਾ ਰੱਦ ਹੋ ਗਿਆ ਸੀ। ਅਮਨਜੋਤ ਕੌਰ ਦੀ ਸ਼ਿਕਾਇਤ ਉੱਤੇ ਮਟੌਰ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਸੀ।

Posted By: Sunil Thapa