ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਸ਼ਹੀਦ ਕਿਸ਼ਨ ਸਿੰਘ ਗੜਗੱਜ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਪਿੰਡ ਵੜਿੰਗ ਵਿਖੇ ਸਮੂਹ ਨਗਰ ਨਿਵਾਸੀ ਅਤੇ ਐੱਨਆਰਆਈ ਵੀਰਾਂ ਦੇਸ਼ 'ਚ ਸਹਿਯੋਗ ਨਾਲ ਹਾਕੀ ਟੂਰਨਾਮੈਂਟ ਅੰਡਰ 19 ਕਲੱਬ 12 ਤੇ 13 ਦਸੰਬਰ ਦਿਨ ਐਤਵਾਰ ਤੇ ਸੋਮਵਾਰ ਨੂੰ ਬੜਿੰਗ ਸਟੇਡੀਅਮ ਜਲੰਧਰ ਛਾਉਣੀ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦਾ ਪੋਸਟਰ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਵੱਲੋਂ ਜਾਰੀ ਕੀਤਾ ਗਿਆ ਬੜਿੰਗ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਰੈੱਸ ਸਕੱਤਰ ਹਰਜੀਤ ਮਿਨਹਾਸ ਨੇ ਦੱਸਿਆ ਕਿ ਅੰਡਰ 19 ਹਾਕੀ ਦੇ ਕਲੱਬਾਂ ਨੂੰ ਟੂਰਨਾਮੈਂਟ 'ਚ ਐਂਟਰੀ ਦਿੱਤੀ ਜਾਵੇਗੀ ਜੇਤੂ ਟੀਮਾਂ ਨੂੰ ਦਿਲਖਿੱਚਵੇਂ ਇਨਾਮ ਦਿੱਤੇ ਜਾਣਗੇ। ਉਨਾਂ੍ਹ ਦੱਸਿਆ ਕਿ ਫਾਈਨਲ ਮੁਕਾਬਲੇ ਮੌਕੇ ਲੱਕੀ ਡਰਾਅ ਵੀ ਕੱਿਢਆ ਜਾਵੇਗਾ। ਉਨਾਂ੍ਹ ਦੱਸਿਆ ਕਿ ਖੇਡ ਮੰਤਰੀ ਪਰਗਟ ਸਿੰਘ ਟੂਰਨਾਮੈਂਟ ਦਾ ਉਦਘਾਟਨ ਕਰਨਗੇ। ਖੇਡ ਮੰਤਰੀ ਪਰਗਟ ਸਿੰਘ ਵੱਲੋਂ ਪੋਸਟਰ ਜਾਰੀ ਕਰਨ ਮੌਕੇ ਦਲਵਿੰਦਰ ਸਿੰਘ, ਮਹਿੰਦਰ ਸਿੰਘ ,ਕੁਲਬੀਰ ਸਿੰਘ, ਅੰਮਿ੍ਤਪਾਲ ਸਿੰਘ , ਬੌਬੀ, ਸਾਬਕਾ ਸਰਪੰਚ ਸਤੀ, ਅਤੇ ਦੀਪਾ ਹਾਜ਼ਰ ਸਨ।