ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਐੱਚਐੱਮਵੀ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਕੋਮਲਪ੍ਰਰੀਤ ਤੇ ਜਸ਼ਨਪ੍ਰਰੀਤ ਨੇ ਜ਼ਿਲ੍ਹਾ ਯੋਗਾ ਮੁਕਾਬਲੇ ਤੇ ਸਕੂਲ ਸਟੇਟ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਪਿ੍ਰੰਸੀਪਲ ਡਾ. ਅਜੇ ਸ਼ਰੀਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਹੋਰ ਉੱਚਾਈਆਂ ਨੂੰ ਛੂਹਣ ਲਈ ਪ੍ਰਰੇਰਿਤ ਕੀਤਾ। ਸਕੂਲ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਨੇ ਵੀ ਵਿਦਿਆਰਥਣਾਂ ਦਾ ਹੌਂਸਲਾ ਬੁਲੰਦ ਕੀਤਾ। ਇਸ ਮੌਕੇ ਸਪੋਰਟਸ ਕੋਆਰਡੀਨੇਟਰ ਹਰਪ੍ਰਰੀਰ ਕੌਰ ਤੇ ਰਾਜਵਿੰਦਰ ਕੌਰ ਵੀ ਮੌਜੂਦ ਸਨ।