ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਸਾਇੰਸ ਵਿਭਾਗ ਦੀ ਸੀਵੀ ਰਮਨ ਸੁਸਾਇਟੀ ਵੱਲੋਂ ਵਿਦਿਆਰਥਣਾਂ ਨੂੰ ਫੂਡਕੋਸਟ ਇੰਟਰਨੈਸ਼ਨਲ ਫੋਕਲ ਪੁਆਇੰਟ ਦਾ ਦੌਰਾ ਕਰਵਾਇਆ ਗਿਆ। ਕੈਮਿਸਟਰੀ ਵਿਭਾਗ ਮੁਖੀ ਡਾ. ਨੀਲਮ ਸ਼ਰਮਾ ਅਤੇ ਡਾ. ਵੰਦਨਾ ਠਾਕੁਰ ਨੇ ਐੱਮਐੱਸਸੀ ਕੈਮਿਸਟਰੀ ਅਤੇ ਬੀਐੱਸਸੀ ਫਾਈਨਲ ਦੀਆਂ ਵਿਦਿਆਰਥਣਾਂ ਨਾਲ ਫੂਡਕੋਸਟ ਇੰਟਰਨੈਸ਼ਨਲ ਦਾ ਦੌਰਾ ਕੀਤਾ, ਜੋ ਕਿ ਮਾਇਓਨੀਜ਼, ਕੈਚਅਪ, ਸਪਰੈਡ, ਸਲਾਦ ਡਰੈਸਿੰਗ, ਇੰਡੀਅਨ ਗਰੇਵੀਜ਼, ਟਾਪਿੰਗਸ ਆਦਿ ਦੇ ਨਿਰਮਾਤਾ ਹਨ। ਐੱਮਡੀ ਸ਼੍ਰੀ ਸੁਸ਼ਾਂਤ ਸ਼ਰਮਾ ਨੇ ਵਿਦਿਆਰਥਣਾਂ ਦਾ ਸਵਾਗਤ ਕੀਤਾ। ਸੀਨੀਅਰ ਐੱਚਆਰ ਮੈਨੇਜਰ ਸੁਸ਼੍ਰੀ ਸੁਮਨ ਨੇ ਵਿਦਿਆਰਥਣਾਂ ਨੂੰ ਪਲਾਂਟ ਦਾ ਦੌਰਾ ਕਰਵਾਇਆ। ਮੈਨੇਜਰ ਪ੍ਰਮੋਦ ਕੁਮਾਰ, ਕਵਾਲਿਟੀ ਕੰਟਰੋਲ ਮੈਨੇਜਰ ਮਨੀਸ਼ ਨੇ ਵਿਦਿਆਰਥਣਾਂ ਨੂੰ ਪੂਰੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਵਿਦਿਆਰਥਣਾਂ ਨੇ ਕਵਾਲਿਟੀ ਕੰਟਰੋਲ ਲੈਬਾਰਟਰੀਜ਼ ਦਾ ਵੀ ਦੌਰਾ ਕੀਤਾ ਅਤੇ ਕਵਾਲਿਟੀ ਨਿਯੰਤਰਣ ਦੀਆਂ ਵਿਭਿੰਨ ਪ੍ਰਕਿਰਿਆਵਾਂ ਨੂੰ ਸਮਿਝਆ। ਪਿੰ੍ਸੀਪਲ ਪੋ੍. ਅਜੇ ਸਰੀਨ ਨੇ ਕਿਹਾ ਕਿ ਥਿਊਰੀ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਪ੍ਰਰੈਕਟੀਕਲ ਦਾ ਵੀ ਪੂਰਾ ਗਿਆਨ ਦੇਣਾ ਸਾਡਾ ਉਦੇਸ਼ ਹੈ। ਵਿਦਿਆਰਥਣਾਂ ਨੂੰ ਇੰਡਸਟਰੀ ਨਾਲ ਰੂ-ਬਰੂ ਕਰਵਾਉਣ ਦਾ ਇਹ ਵਧੀਆ ਤਰੀਕਾ ਹੈ।