ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਸਹਿਯੋਗ ਨਾਲ ਕੋਇੰਬਟੂਰ (ਤਾਮਿਲਨਾਡੂ) ਦੇ ਨਹਿਰੂ ਕਾਲਜ ਆਫ ਸਾਇੰਸ ਐਂਡ ਆਰਟਸ ਵੱਲੋਂ ਇਨੋਵੇਸ਼ਨ ਤੇ ਰਿਸਰਚ ਇਨ ਸਾਇੰਸ ਐਂਡ ਆਰਟਸ ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫਰੰਸ 10 ਨਵੰਬਰ ਨੂੰ ਸ਼ਾਰਜਾਹ, ਯੂਏਈ 'ਚ ਕਰਵਾਈ ਗਈ। ਇਸ ਕਾਨਫਰੰਸ ਦੇ ਮੁੱਖ ਮਹਿਮਾਨ ਯੂਨੀਪੈਕਸ ਇੰਟਰਨੈਸ਼ਨਲ ਯੂਏਈ ਦੇ ਚੇਅਰਮੈਨ ਡਾ. ਅਹਿਮਦ ਇਬਰਾਹਮ ਸਨ। ਕਾਨਫਰੰਸ ਨੂੰ ਨਹਿਰੂ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸੀਈਓ ਤੇ ਸੈਕਟਰੀ ਡਾ. ਪੀ ਕ੍ਰਿਸ਼ਨਾ ਕੁਮਾਰ ਨੇ ਸੰਬੋਧਨ ਕੀਤਾ ਅਤੇ ਬਤੌਰ ਵਿਸ਼ੇਸ਼ ਮਹਿਮਾਨ ਏਰੀਜ ਇੰਟਰਨੈਸ਼ਨਲ ਮੈਰੀਟਾਇਮ ਰਿਸਰਚ ਇੰਸਟੀਚਿਊਟ ਯੂਏਈ ਦੇ ਫਾਊਂਡਰ ਚੇਅਰਮੈਨ ਐੱਮ ਸੋਹਨ ਰਾਏ ਐੱਸਕੇ ਮੌਜੂਦ ਸਨ। ਪਿ੍ਰੰਸੀਪਲ ਡਾ. ਅਜੇ ਸਰੀਨ ਕਾਨਫਰੰਸ ਦੇ ਆਰਗੇਨਾਈਜ਼ਿੰਗ ਸੈਕਟਰੀ ਸਨ। ਪਿ੍ਰੰਸੀਪਲ ਡਾ. ਅਜੇ ਸਰੀਨ, ਡਾ. ਰਮਨੀਤਾ ਸੈਨੀ ਸ਼ਾਰਦਾ ਤੇ ਮੀਨਾਕਸ਼ੀ ਸਿਆਲ ਲੀਡ ਸਪੀਕਰ ਸਨ ਅਤੇ ਉਨ੍ਹਾਂ ਨੇ ਸੈਸ਼ਨ ਵੀ ਚੇਅਰ ਕੀਤਾ। ਡੀਨ ਯੂਥ ਵੈੱਲਫੇਅਰ ਨਵਰੂਪ, ਡੀਨ ਹੋਲਿਸਟਿਕ ਗਰੋਥ ਕੁਲਜੀਤ ਕੌਰ, ਡੀਨ ਸਟੂਡੈਂਟ ਕੌਂਸਲ ਉਰਵਸ਼ੀ ਮਿਸ਼ਰਾ, ਫਿਜ਼ਿਕਸ ਦੇ ਸਹਾਇਕ ਪ੍ਰਰੋਫੈਸਰ ਸੁਸ਼ੀਲ ਕੁਮਾਰ ਤੇ ਹਿਸਟਰੀ ਦੀ ਸਹਾਇਕ ਪ੍ਰਰੋਫੈਸਰ ਪਰੋਤਿਮਾ ਨੇ ਵੀ ਪੇਪਰ ਪੜ੍ਹੇ ਤੇ ਪ੍ਰਸ਼ੰਸਾ ਪੱਤਰ ਹਾਸਲ ਕੀਤੇ। ਡੈਲੀਗੇਟਸ ਨੂੰ ਡੇਜਰਟ ਸਫਾਰੀ, ਗਲੋਬਲ ਵਿਲੇਜ, ਅੰਡਰ ਵਾਟਰ ਇਕਵੇਰੀਅਮ, ਬੁਰਜ ਖਲੀਫਾ ਦੇ ਟੂਰ ਵੀ ਕਰਵਾਏ ਗਏ। ਕਾਫਰੰਸ ਵਿਚ ਚੀਨ, ਮਲੇਸ਼ੀਆ, ਭਾਰਤ, ਪਾਕਿਸਤਾਨ ਤੇ ਯੂਏਈ ਦੇ 134 ਡੈਲੀਗੇਟਸ ਨੇ ਹਿੱਸਾ ਲਿਆ।