ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ ਭਾਰਤ ਸਰਕਾਰ ਦੀ ਡੀਬੀਟੀ ਸਟਾਰ ਸਕੀਮ ਅਧੀਨ 7 ਦਿਨਾ ਫੈਕਲਟੀ ਡਿਵੈੱਲਪਮੈਂਟ ਪੋ੍ਗਰਾਮ 'ਗੁਰੂ ਸਿੱਧਤਾ' ਦੀ ਸ਼ੁਰੂਆਤ ਕੀਤੀ ਗਈ। ਪੋ੍ਗਰਾਮ ਦੀ ਸ਼ੁਰੂਆਤ ਗਿਆਨ ਜਯੋਤੀ ਜਗਾਉਣ ਉਪਰੰਤ ਡੀਏਵੀ ਗਾਨ ਨਾਲ ਕੀਤੀ ਗਈ। ਇਸ ਮੌਕੇ ਜਸਟਿਸ (ਰਿਟਾ.) ਐੱਨਕੇ ਸੂਦ, ਉੱਪ ਪ੍ਰਧਾਨ ਡੀਏਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਅਤੇ ਚੇਅਰਮੈਨ ਲੋਕਲ ਕਮੇਟੀ ਅਤੇ ਡਾ. ਸਤੀਸ਼ ਆਹੂਜਾ ਪਿੰ੍ਸੀਪਲ ਡਾਇਰੈਕਟਰ ਡੀਏਵੀ ਇੰਸਟੀਟਿਊਟ ਆਫ ਮੈਨੇਜਮੈਂਟ ਫਰੀਦਾਬਾਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਪਹਿਲੇ ਸੈਸ਼ਨ ਵਿਚ ਡਾ. ਅਨੀਸ਼ ਦੂਆ, ਡੀਨ ਸਟੂਡੈਂਟ ਵੈੱਲਫੇਅਰ, ਜਿਓਲਾਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਅਤੇ ਦੂਸਰੇ ਸੈਸ਼ਨ ਵਿਚ ਡਾ. ਮਨੀਸ਼ਾ ਸਿੱਕਾ, ਡਾਈਟੀਸ਼ੀਅਨ, ਟੈਗੋਰ ਹਸਪਤਾਲ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਮੁਖੀਡਾ. ਅਜੇ ਸਰੀਨ ਨੇ ਆਏ ਹੋਏ ਮਹਿਮਾਨਾਂ ਦਾ ਪਲਾਂਟਰ ਭੇਟ ਕਰ ਕੇ ਸਵਾਗਤ ਕੀਤਾ। ਪਿੰ੍ਸੀਪਲ ਡਾ. ਅਜੇ ਸਰੀਨ ਨੇ ਐੱਫਡੀਪੀ ਦੀ ਮਹਤੱਤਾ ਨੂੰ ਦਰਸਾਉਂਦਿਆਂ ਕਿਹਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਚੰਗਾ ਅਧਿਆਪਕ ਉਹੀ ਬਣ ਸਕਦਾ ਹੈ ਜੋ ਆਪਣੇ ਅਧਿਆਪਨ ਨੂੰ ਉੱਤਮ ਤਰੀਕਿਆਂ ਨਾਲ ਪੇਸ਼ ਕਰਦਾ ਹੈ। ਸਤੀਸ਼ ਆਹੂਜਾ ਨੇ ਐੱਫਡੀਪੀ ਦੀ ਮਹੱਤਤਾ ਬਾਰੇ ਕਿਹਾ ਕਿ ਅਜਿਹੇ ਪੋ੍ਗਰਾਮ ਗਿਆਨ ਸੀਮਾ ਵਿਚ ਵਾਧਾ ਕਰਦੇ ਹਨ ਅਤੇ ਅਧਿਆਪਕ ਦੇ ਵਿਅਕਤੀਤਵ ਨੂੰ ਨਿਖਾਰਦੇ ਹਨ।

ਜਸਟਿਸ (ਰਿਟਾ.) ਐੱਨਕੇ ਸੂਦ ਨੇ ਕਿਹਾ ਕਿ ਇਕ ਅਧਿਆਪਕ ਕਈ ਡਾਕਟਰ, ਜੱਜ, ਇੰਜੀਨੀਅਰ ਅਤੇ ਅਫਸਰ ਬਣਾਉਂਦਾ ਹੈ। ਇਸ ਲਈ ਸਮਾਜ ਵਿਚ ਸਭ ਤੋਂ ਵਧ ਸਤਿਕਾਰਯੋਗ ਰੁਤਬਾ ਸਿਰਫ ਅਧਿਆਪਕ ਦਾ ਹੀ ਹੈ। ਐੱਫਡੀਪੀ ਦੇ ਪਹਿਲੇ ਸੈਸ਼ਨ ਵਿਚ ਡਾ. ਮਨੀਸ਼ ਦੂਆ ਨੇ ਅਧਿਆਪਨ ਦੀਆਂ ਅਜੋਕੀਆਂ ਜ਼ਰੂਰਤਾਂ ਦੇ ਸਬੰਧ ਵਿਚ ਵਿਚਾਰ-ਚਰਚਾ ਕੀਤੀ।

ਉਨ੍ਹਾਂ ਨੇ ਅਜੋਕੇ ਅਧਿਆਪਨ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਨਵਾਂ ਸਿਖਾਉਣ ਲਈ ਹਮੇਸ਼ਾ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਸਿੱਖਿਆ ਦੇ ਮਿਆਰ ਵਿਚ ਵੀ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਐੱਫਡੀਪੀ ਦੇ ਦੂਸਰੇ ਸੈਸ਼ਨ 'ਚ ਡਾ. ਮਨੀਸ਼ਾ ਸਿੱਕਾ ਨੇ ਸੰਤੁਲਿਤ ਭੋਜਨ ਆਹਾਰ ਦੇ ਸਬੰੰਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਜੀਵਨ ਵਿਚ ਸੰਤੁਲਿਤ ਭੋਜਨ ਦੀ ਮਹੱਤਤਾ ਨੂੰ ਦੱਸਿਆ ਕਿ ਜੇਕਰ ਸਾਡਾ ਭੋਜਨ ਸਾਫ਼-ਸੁਥਰਾ ਅਤੇ ਸੰਤੁਲਿਤ ਹੋਵੇਗਾ ਤਾਂ ਹੀ ਅਸੀਂ ਆਪਣੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਪ੍ਰਦਾਨ ਕਰ ਸਕਦੇ ਹਾਂ। ਨਿਰੋਗ ਜੀਵਨ ਸ਼ੈਲੀ ਹੀ ਸਿਹਤਮੰਦ ਕਾਰਜਸ਼ੈਲੀ ਨੂੰ ਜਨਮ ਦਿੰਦੀ ਹੈ। ਇਸ ਮੌਕੇ ਸਮੁੱਚੇ ਪੋ੍ਗਰਾਮ ਦਾ ਸੰਚਾਲਨ ਕੋਆਰਡੀਨੇਟਰ ਡਾ. ਅੰਜਨਾ ਭਾਟੀਆ ਵੱਲੋਂ ਕੀਤਾ ਗਿਆ। ਇਸ ਮੌਕੇ ਕਨਵੀਨਰ ਸਲੋਨੀ, ਪ੍ਰਬੰਧਕ ਡਾ. ਹਰਪ੍ਰਰੀਤ ਸਿੰਘ ਤੇ ਕੋਰ ਕਮੇਟੀ ਇੰਚਾਰਜ ਡਾ. ਸੀਮਾ ਮਰਵਾਹਾ, ਡਾ. ਨੀਲਮ ਸ਼ਰਮਾ, ਅਨਿਲ ਭਸੀਨ, ਡਾ. ਜਤਿੰਦਰ ਕੁਮਾਰ ਅਤੇ ਗਗਨਦੀਪ, ਪ੍ਰਬੰਧਕੀ ਕਮੇਟੀ ਵਿਚ ਡਾ. ਰਾਖੀ ਮਹਿਤਾ, ਆਸ਼ੀਸ਼ ਚੱਢਾ ਅਤੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸਨ। ਫਿਜ਼ਿਕਸ ਵਿਭਾਗ ਮੁਖੀ ਸਲੋਨੀ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਫੋਟੋ 22