ਸਟਾਫ ਰਿਪੋਰਟਰ, ਜਲੰਧਰ :

12ਵੇਂ ਐਸੋਕੈਮ ਐਜੂਕੇਸ਼ਨ ਸਿਖਰ ਸੰਮੇਲਨ 'ਚ ਹੰਸ ਰਾਜ ਮਹਾਵਿਦਿਆਲਿਆ ਨੂੰ 'ਐਸੋਕੈਮ ਐਜੂਕੇਸ਼ਨ ਐਕਸੀਲੈਂਂਸ' ਐਵਾਰਡ“ਨਾਲ ਨਵਾਜ਼ਿਆ ਗਿਆ। ਇਹ ਸਨਮਾਨ ਪਿ੍ੰਸੀਪਲ ਡਾ. ਅਜੇ ਸਰੀਨ ਨੇ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਭੁ ਅਤੇ ਸਾਬਕਾ ਰਾਸ਼ਟਰਪਤੀ ਪ੍ਣਬ ਮੁਖਰਜੀ ਤੋਂ ਪ੍ਰਾਪਤ ਕੀਤਾ।

ਉਦਘਾਟਨੀ ਸੈਸ਼ਨ 'ਚ ਮਨੁੱਖੀ ਵਸੀਲੇ ਮੰਤਰੀ ਪ੍ਕਾਸ਼ ਜਾਵੇਡਕਰ ਨੇ ਸੰਬੋਧਨ ਕੀਤਾ। ਇਸ ਮੌਕੇ ਐੱਮਐੱਚਆਰਡੀ, ਏਆਈਸੀਟੀਈ, ਏਆਈਯੂ, ਯੂਜੀਸੀ ਤੇ ਐੱਨਸੀਟੀਈ ਦੇ 200 ਤੋਂ ਵੱਧ ਮਾਣਯੋਗ ਹਸਤੀਆਂ ਮੌਜੂਦ ਸਨ। ਇਨ੍ਹਾਂ 'ਚ ਪ੍ਰੋ. ਡਾ. ਐੱਮਪੀ ਪੂਨੀਆ, ਵਾਇਸ ਚੇਅਰਮੈਨ ਏਆਈਸੀਟੀਈ, ਪਦਮਸ਼੍ਰੀ ਡਾ. ਪ੍ਰੋ. ਪ੍ਰੀਤਮ ਸਿੰਘ, ਡੀਜੀ, ਐੱਮਆਰਈਆਈ ਅਤੇ ਚੇਅਰਮੈਨ ਸਟ੍ਰੈਟਿਜਿੰਗ ਮੈਂਟੋਰਿੰਗ ਬੋਰਡ, ਉਦੇ ਵਰਮਾ, ਜਨਰਲ ਸਕੱਤਰ, ਐਸੋਕੈਮ, ਡਾ. ਪ੍ਸ਼ਾਂਤ ਭੱਲਾ, ਪ੍ਧਾਨ, ਐੱਮਆਰਈਆਈ, ਪ੍ਰੋ. ਜੀਡੀ ਸ਼ਰਮਾ, ਸਾਬਕਾ ਸਕੱਤਰ, ਯੂਜੀਸੀ, ਡਾ. ਰਾਮਾਸਵਾਮੀ, ਪ੍ਰੋ. ਯੂਨੀਵਰਸਿਟੀ ਆਫ ਨਿਊਯਾਰਕ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਐੱਚਐੱਮਵੀ ਨੂੰ ਇਹ ਐਵਾਰਡ ਉੱਚ ਸਿੱਖਿਆ ਦੇ ਖੇਤਰ 'ਚ ਇਸ ਦੀ ਉਪਲੱਬਧੀਆਂ ਲਈ ਦਿੱਤਾ ਗਿਆ। ਪਿ੍ੰਸੀਪਲ ਡਾ. ਸਰੀਨ ਨੇ ਕਿਹਾ ਕਿ ਇਹ ਐਵਾਰਡ ਪ੍ਰਾਪਤ ਕਰਨ ਵਾਲਾ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਪੰਜਾਬ ਦਾ ਪਹਿਲਾ ਸੰਸਥਾਨ ਤੇ ਪਹਿਲਾ ਮਹਿਲਾ ਸਿੱਖਿਆ ਸੰਸਥਾਨ ਬਣ ਗਿਆ ਹੈ ਅਤੇ ਉਨ੍ਹਾਂ ਨੇ ਪ੍ਧਾਨ ਡੀਏਵੀ ਮੈਨੇਜਿੰਗ ਕਮੇਟੀ ਪਦਮਸ਼੍ਰੀ ਡਾ. ਪੂਨਮ ਸੂਰੀ ਨੂੰ ਉਨ੍ਹਾਂ ਦੇ ਯੋਗ ਮਾਰਗਦਰਸ਼ਨ ਲਈ ਧੰਨਵਾਦ ਕੀਤਾ।