ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਐਲਕੋਨ ਪਬਲਿਕ ਸਕੂਲ ਕਾਲਾ ਬੱਕਰਾ ਵਿਖੇ ਸਕੂਲ ਮੁੱਖੀ ਡੀਐੱਨ ਦਾਸ ਦੀ ਅਗਵਾਈ ਹੇਠ ਮਹਿੰਦੀ ਪ੍ਰਤੀਯੋਗਤਾ ਕਰਵਾਈ ਗਈ । ਜਿਸ 'ਚ ਸਕੂਲ ਦੇ ਪੰਜਵੀ, ਛੇਵੀ ਅਤੇ ਸੱਤਵੀ ਜਮਾਤ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਆਪਣੇ ਅਧਿਆਪਕਾਂ ਦੇ ਹੱਥਾਂ 'ਤੇ ਮਹਿੰਦੀ ਲਗਾ ਕੇ ਕੀਤਾ ।

ਇਸ ਸਮਾਗਮ ਦੌਰਾਨ ਸਕੂਲ ਚੇਅਰਮੈਨ ਪਰਮਜੀਤ ਵਾਲੀਆਂ, ਸਕੂਲ ਮੈਨਜਮੈਂਟ ਕਮੇਟੀ ਦੇ ਮੈਬਰ ਰਾਧੇ ਸ਼ਾਮ, ਸ਼੍ਰੀਮਤੀ ਪਰਸ਼ੀਲ ਵਾਲੀਆ, ਪੰਡਿਤ ਸੂਰਜ ਪ੍ਰਸ਼ਾਦ, ਅਧਿਆਪਕ ਸਤਨਾਮ ਸਿੰਘ, ਰੰਜਨਾ ਕੁਮਾਰੀ, ਕੁਲਵੰਤ ਕੌਰ, ਕਾਂਤਾ ਰਾਣੀ, ਅਮਨਦੀਪ ਕੌਰ, ਰਾਜਵਿੰਦਰ ਕੌਰ, ਰਮਨਜੀਤ ਕੌਰ, ਕੁਲਵਿੰਦਰ ਕੌਰ, ਹਰਪ੍ਰਰੀਤ ਕੌਰ, ਸੁਖਦੀਪ ਸਿੰਘ, ਦਵਿੰਦਰ ਸਿੰਘ ਵਿਦਿਆਰਥੀਆਂ ਸਮੇਤ ਹਾਜ਼ਰ ਸਨ।