ਜੇਐਨਐਨ, ਜਲੰਧਰ : ਵਿਧਾਨ ਸਭਾ ਤੋਂ ਪਹਿਲਾਂ ਜਨਤਾ ਨੂੰ ਰੁਜ਼ਗਾਰ, ਕਾਰੋਬਾਰੀਆਂ ਲਈ ਸੁਰੱਖਿਅਤ ਮਾਹੌਲ, ਅਪਰਾਧ ਮੁਕਤ ਸਮਾਜ ਦੇਣ ਦਾ ਵਾਅਦਾ ਕਰ ਰਹੇ ਆਗੂ ਖੁਦ ਚੋਰਾਂ ਦਾ ਨਿਸ਼ਾਨਾ ਬਣਨ ਤੋਂ ਨਹੀਂ ਬਚ ਪਾ ਰਹੇ। ਸਾਫ਼ ਹੈ ਕਿ ਚੋਰਾਂ ਤੇ ਜੇਬਕਤਰਿਆਂ ਨੂੰ ਵੱਡੇ ਆਗੂ ਦੀ ਰੈਲੀ 'ਚ ਵੀ ਪੁਲਿਸ ਦਾ ਡਰ ਨਹੀਂ ਹੈ।

ਸ਼ਨੀਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਰੈਲੀ ਦੌਰਾਨ ਜੇਬ ਕਤਰੇ ਸਰਗਰਮ ਸਰਗਰਮ ਰਹੇ। ਜੇਬ ਕਤਰਿਆਂ ਨੇ ਸੀਨੀਅਰ ਅਕਾਲੀ ਆਗੂਆਂ ਨਾਲ-ਨਾਲ ਵਿਧਾਇਕ ਦੀ ਜੇਬ 'ਤੇ ਵੀ ਨਾਲ ਸਾਫ ਕਰ ਦਿੱਤਾ। ਰੈਲੀ 'ਚ ਕੁੱਲ 3 ਅਕਾਲੀ ਆਗੂਆਂ ਦੀਆਂ ਜੇਬੇ ਕੱਟੀਆਂ ਗਈਆਂ। ਜੇਬ ਕਤਰਿਆਂ ਨੇ ਸੀਨੀਅਰ ਅਕਾਲੀ ਆਗੂਆਂ ਦੇ ਨਾਲ-ਨਾਲ ਵਿਧਾਇਕ ਦੀ ਜੇਬ 'ਤੇ ਵੀ ਹੱਥ ਸਾਫ ਕਰ ਦਿੱਤਾ। ਰੈਲੀ 'ਚ ਕੁੱਲ 3 ਅਕਾਲੀ ਆਗੂਆਂ ਦੀਆਂ ਜੇਬਾਂ ਕੱਟੀਆਂ ਗਈਆਂ। ਜੇਬ ਕਤਰਿਆਂ ਦਾ ਪਹਿਲਾਂ ਸ਼ਿਕਾਰ ਬਣੇ ਆਮਦਪੁਰ ਦੇ ਵਿਧਾਇਕ ਪਵਨ ਕੁਮਾਰ ਟਿੰਨੂ। ਚੋਰਾਂ ਨੇ ਉਨ੍ਹਾਂ ਦੀ ਜੇਬ ਤੋਂ ਉਨ੍ਹਾਂ ਦਾ ਮੋਬਾਈਲ ਜੇਸੀ ਰਿਜੋਰਟ ਸਾਹਮਣੇ ਕੱਢ ਲਿਆ। ਸੂਚਨਾ ਤੋਂ ਬਾਅਦ ਆਨਣ-ਫਾਨਣ 'ਚ ਪੁਲਿਸ ਨੇ ਮੋਬਾਈਲ ਦੀ ਤਲਾਸ਼ ਸ਼ੁਰੂ ਕੀਤੀ। ਸੀਸੀਟੀਵੀ ਫੁਟੇਜ ਦੀ ਜਾਂਚ ਵੀ ਕੀਤੀ ਗਈ। ਮੋਬਾਈਲ ਕੁਝ ਦੇਰ ਬਾਅਦ ਬਾਅਦ ਰਿਜੋਰਟ ਦੇ ਗੇਟ ਕੋਲ ਪਿਆ ਮਿਲਿਆ, ਜਿੱਥੇ ਅਕਾਲੀ ਵਿਧਾਇਕ ਗਏ ਵੀ ਨਹੀਂ ਸੀ। ਖਦਸ਼ਾ ਜਤਾਇਆ ਜਾ ਰਹੀ ਹੈ ਕਿ ਵਿਧਾਇਕ ਦਾ ਮੋਬਾਈਲ ਚੋਰੀ ਹੋਣ ਤੋਂ ਬਾਅਦ ਵਧਾਈ ਗਈ ਪੁਲਿਸ ਦੀ ਨਿਗਰਾਨੀ ਤੋਂ ਬਾਅਦ ਚੋਰ ਮੋਬਾਈਲ ਸੁੱਟ ਕੇ ਫਰਾਰ ਹੋ ਗਿਆ ਹੋਵੇਗਾ।

ਚੰਦਨ ਗਰੇਵਾਲ ਦੀ ਜੇਬ 'ਚੋਂ ਉਡਾਇਆ ਪਰਸ, 15000 ਰੁਪਏ ਚੋਰੀ

ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੀ ਰੈਲੀ 'ਚ ਸ਼ਾਮਲ ਹੋਣ ਪਹੁੰਚੇ ਅਕਾਲੀ ਆਗੂ ਚੰਦਨ ਗਰੇਵਾਲ ਨੂੰ ਵੀ ਇਨ੍ਹਾਂ ਜੇਬ ਕਤਰਿਆਂ ਨੇ ਨਹੀਂ ਬਖ਼ਸਿਆ। ਗਰੇਵਾਲ ਜਲੰਧਰ ਕੇਂਦਰੀ ਤੋਂ ਅਕਾਲੀ ਦਲ ਉਮੀਦਵਾਰ ਐਲਾਨ ਕੀਤੇ ਗਏ ਹਨ। ਜੇਬ ਕਤਰਿਆਂ ਨੇ ਚੰਦਨ ਗਰੇਵਾਲ ਦਾ ਪਰਸ ਚੋਰੀ ਕਰ ਲਿਆ। ਸੂਚਨਾ ਤੋਂ ਬਾਅਦ ਪੁਲਿਸ ਨੇ ਪਰਸ ਤਲਾਸ਼ਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲ ਸਕਿਆ। ਉਨ੍ਹਾਂ ਦੇ ਪਰਸ 'ਚੋਂ ਲਗਪਗ 15,000 ਰੁਪਏ ਨਿਕਲ ਗਏ ਸੀ।

Posted By: Ravneet Kaur