ਜੇਐੱਨਐੱਨ, ਜਲੰਧਰ : ਸ਼ਹਿਰ ਸਮੇਤ ਲਗਪਗ ਪੂਰੇ ਪੰਜਾਬ 'ਚ ਲੋਕ ਪਿਛਲੇ ਤਿੰਨ ਦਿਨਾਂ 'ਚ ਤਿੰਨ ਅਲੱਗ-ਅਲੱਗ ਤਰ੍ਹਾਂ ਦੇ ਮੌਸਮ ਨਾਲ ਦੋ-ਚਾਰ ਹੋਏ। ਸੋਮਵਾਰ ਨੂੰ ਲੋਹੜੀ 'ਤੇ ਜਿੱਥੇ ਦਿਨ ਭਰ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ ਉੱਥੇ ਹੀ ਮੰਗਲਵਾਰ ਨੂੰ ਮਾਘੀ 'ਤੇ ਪੂਰਾ ਦਿਨ ਧੁੱਪ ਖਿੜੀ ਰਹੀ। ਮੌਸਮ ਸਾਫ਼ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਬੁੱਧਵਾਰ ਦੀ ਸਵੇਰ ਦਾ ਸਵਾਗਤ ਸੰਘਣੀ ਧੁੰਦ ਨੇ ਕੀਤਾ। ਇਸ ਦੌਰਾਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਤਾਪਮਾਨ 'ਚ ਗਿਰਾਵਟ ਕਾਰਨ ਠੰਢ 'ਚ ਵੀ ਇਜ਼ਾਫ਼ਾ ਹੋ ਗਿਆ। ਸਵੇਰੇ ਬੱਚਿਆਂ ਨੂੰ ਸੂਕਲ ਜਾਣ ਤੇ ਨੌਕਰੀਪੇਸ਼ਾ ਲੋਕਾਂ ਨੂੰ ਦਫ਼ਤਰ ਜਾਣ 'ਚ ਕਾਫ਼ੀ ਪਰੇਸ਼ਾਨੀ ਉਠਾਉਣੀ ਪਈ।

ਲੰਬੇ ਅਰਸੇ ਬਾਅਦ ਲੋਹੜੀ ਤੋਂ ਬਾਅਦ ਇੰਨੀ ਜ਼ਿਆਦਾ ਧੁੰਦ ਪਈ ਹੈ। ਸਵੇਰ ਵੇਲੇ ਛਾਈ ਸੰਘਣੀ ਧੁੰਦ ਤੋਂ ਬਾਅਦ ਤਾਪਮਾਨ ਗਿਰਾਵਟ ਨਾਲ ਘੱਟੋ-ਘੱਟ 6 ਡਿਗਰੀ ਸੈਲਸੀਅਸ ਦਰ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦੇ ਆਸਪਾਸ ਬਰਕਰਾਰ ਹੈ। ਮੌਸਮ ਵਿਭਾਗ ਅਨੁਸਾਰ ਦੁਪਹਿਰ ਵੇਲੇ ਧੁੱਪ ਖਿੜੇਗੀ ਪਰ ਰਾਤ ਨੂੰ ਮੁੜ ਦੋ ਧੁੰਦਾਂ ਛਾਈਆਂ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਿਕ ਆਗਾਮੀ 4 ਦਿਨ ਬੱਦਲ ਛਾਏ ਰਹਿਣ ਤੇ ਵਿਚ-ਵਿਚਾਲੇ ਬਾਰਿਸ਼ ਦੇ ਆਸਾਰ ਹਨ।

ਘਰ 'ਚ ਟ੍ਰੇਨ ਦਾ ਸਟੇਟਸ ਚੈੱਕ ਕਰ ਕੇ ਜਾਣੋ ਸਟੇਸ਼ਨ, ਆਮਰਪਾਲੀ ਐਕਸਪ੍ਰੈੱਸ ਸੱਤ ਘੰਟੇ ਲੇਟ

ਧੁੰਦ ਕਾਰਨ ਟ੍ਰੇਨਾਂ ਦੀ ਲੇਟ-ਲਤੀਫ਼ੀ ਜਾਰੀ ਹੈ। ਬੁੱਧਵਾਰ ਨੂੰ ਆਮਰਪਾਲੀ ਐਕਸਪ੍ਰੈੱਸ (ਗੱਡੀ ਨੰਬਰ-15707) ਕਰੀਬ 7 ਘੰਟੇ ਲੇਟ ਹੈ। ਟਾਟਾ-ਮੂਰੀ (ਗੱਡੀ ਨੰਬਰ-18101) ਤੇ ਜੰਮੂ-ਤਵੀ ਐਕਸਪ੍ਰੈੱਸ (ਗੱਡੀ ਨੰਬਰ-18309) ਕਰੀਬ ਸਾਢੇ 4 ਘੰਟੇ, ਸਰਯੂ-ਜਮੁਨਾ ਐਕਸਪ੍ਰੈੱਸ (ਗੱਡੀ ਨੰਬਰ-14649) ਕਰੀਬ ਸਵਾ ਦੋ ਘੰਟੇ ਲੇਟ, ਅੰਮ੍ਰਿਤਸਰ ਐਕਸਪ੍ਰੈੱਸ (ਗੱਡੀ ਨੰਬਰ- 11057) ਲਗਪਗ ਢਾਈ ਘੰਟੇ, ਮਾਲਵਾ ਐਕਸਪ੍ਰੈੱਸ (ਗੱਡੀ ਨੰਬਰ-12919) ਕਰੀਬ 2 ਘੰਟੇ, ਸਚਖੰਡ ਐਕਸਪ੍ਰੈੱਸ (ਗੱਡੀ ਨੰਬਰ-12715) ਕਰੀਬ ਡੇਢ ਘੰਟਾ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ (ਗੱਡੀ ਨੰਬਰ-12477) ਇਕ ਘੰਟਾ, ਨਿਊ ਦਿੱਲੀ ਇੰਟਰਸਿਟੀ (ਗੱਡੀ ਨੰਬਰ-12460) ਕਰੀਬ 40 ਮਿੰਟ ਤੇ ਸ਼ਾਨ-ਏ-ਪੰਜਾਬ 22 ਮਿੰਟ ਤੇ ਸਵਰਣ ਸ਼ਤਾਬਦੀ ਆਪਣੇ ਸਮੇਂ ਤੋਂ 16 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ।

Posted By: Seema Anand