v> ਜਤਿੰਦਰ ਪੰਮੀ, ਜਲੰਧਰ : ਕੋਰੋਨਾ ਵਾਇਰਸ ਮਹਾਮਾਰੀ ਦੇ ਖਾਤਮੇ ਲਈ ਪਹਿਲੇ ਪੜਾਅ ਤਹਿਤ ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਲਾਉਣ ਦੇ ਦੂਜੇ ਦਿਨ ਸੋਮਵਾਰ ਨੂੰ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ 'ਚ ਟੀਕੇ ਲਾਉਣ ਦਾ ਕੰਮ ਨਿਰਧਾਰਿਤ ਸਮੇਂ 'ਤੇ ਸ਼ੁਰੂ ਹੋ ਗਿਆ। ਵੈਕਸੀਨ ਲਵਾਉਣ ਲਈ ਸਿਹਤ ਮੁਲਾਜ਼ਮ ਪੁੱਜਣੇ ਸ਼ੁਰੂ ਹੋ ਗਏ। ਇਸੇ ਤਰ੍ਹਾਂ ਸਿਵਲ ਹਸਪਤਾਲ ਨਕੋਦਰ ਤੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਬਸਤੀ ਗੁਜ਼ਾਂ ਵਿਖੇ ਵੀ ਵੈਕਸੀਨ ਲਵਾਉਣ ਦਾ ਕੰਮ ਸ਼ੁਰੂ ਹੋ ਗਿਆ।

ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਤਿੰਨਾਂ ਵੈਕਸੀਨ ਸੈਂਟਰਾਂ ਵਿਚ ਟੀਕੇ ਲਵਾਉਣ ਲਈ ਸਿਹਤ ਮੁਲਾਜ਼ਮ ਆਉਣੇ ਸ਼ੁਰੂ ਹੋ ਗਏ। ਦੁਪਹਿਰ ਤਕ 30 ਦੇ ਕਰੀਬ ਸਿਹਤ ਮੁਲਾਜ਼ਮ ਵੈਕਸੀਨ ਲਵਾ ਚੁੱਕੇ ਸਨ।

Posted By: Amita Verma