ਮਨਜੀਤ ਮੱਕੜ, ਗੁਰਾਇਆ : ਵਾਰਡ ਨੰਬਰ 7 ਦੀ ਕੌਂਸਲਰ ਅੰਜੂ ਅਟਵਾਲ ਤੇ ਕਾਂਗਰਸ ਦੇ ਸਿਟੀ ਵਾਈਸ ਪ੍ਰਧਾਨ ਸੰਜੇ ਅਟਵਾਲ ਵੱਲੋਂ ਵਾਰਡ 7 ਤੇ ਵਾਰਡ 6 ਦੇ ਵਾਸੀਆਂ ਦੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਉਣ ਲਈ ਕੈਂਪ ਲਗਾਇਆ ਗਿਆ ਸੀ। ਉਕਤ ਸਿਹਤ ਬੀਮਾ ਯੋਜਨਾ ਦੇ ਕਾਰਡ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਤੇ ਸੰਜੇ ਅਟਵਾਲ ਵੱਲੋਂ ਕਰੀਬ 120 ਪਰਿਵਾਰਾਂ ਨੂੰ ਦਿੱਤੇ ਗਏ। ਪ੍ਰਧਾਨ ਕਮਲਦੀਪ ਸਿੰਘ ਬਿੱਟੂ ਤੇ ਸੰਜੇ ਅਟਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜੇ ਤਕ ਇਹ ਕਾਰਡ ਨਹੀਂ ਬਣਵਾਏ, ਉਹ ਵੀ ਜਲਦ ਅਪਲਾਈ ਕਰਨ ਅਤੇ ਸਰਕਾਰ ਦੀ ਸੁਵਿਧਾਵਾਂ ਦਾ ਲਾਭ ਲੈਣ।