ਮਹਿੰਦਰ ਰਾਮ ਫੁੱਗਲਾਣਾ, ਜਲੰਧਰ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਦੀਆਂ ਆਗੂਆਂ ਕੁਲਦੀਪ ਕੌਰ ਰੁੜਕਾ, ਅਮਰਜੀਤ ਕੌਰ ਨਗਰ, ਸੁਖਵਿੰਦਰ ਕੌਰ ਸਰਹਾਲ ਮੁੰਡੀ, ਪਰਮਜੀਤ ਕੌਰ ਬਿਲਗਾ, ਕਸ਼ਮੀਰ ਕੌਰ ਢੇਸੀ ਨੇ ਜਲੰਧਰ ਵਿਖੇ ਇਕ ਸਾਂਝੇ ਬਿਆਨ 'ਚ ਕਿਹਾ ਕੋਵਿਡ-19 ਦੇ ਕਾਰਨ 20 ਮਾਰਚ ਤੋਂ ਸਕੂਲ ਬੰਦ ਹੋਣ ਕਾਰਨ ਤੇ ਹੋਰ ਸਭ ਕੰਮ ਧੰਦੇ ਬੰਦ ਹੋਣ ਕਾਰਨ ਮਿੱਡ-ਡੇ-ਮੀਲ ਵਰਕਰਾਂ ਦੇ ਘਰਾਂ ਦੇ ਗੁਜ਼ਾਰੇ ਚਲਾਉਣੇ ਬਹੁਤ ਹੀ ਅੌਖੇ ਹੋਏ ਪਏ ਹਨ। ਮਿੱਡ- ਡੇ-ਮੀਲ ਵਰਕਰਾਂ ਨੂੰ ਜੋ ਮਾਮੂਲੀ ਜਿਹਾ 1700 ਰੁਪਏ ਮਹੀਨੇ ਦਾ ਮਿਹਨਤਾਨਾ ਮਿਲਦਾ ਹੈ, ਉਹ ਵੀ ਮਈ, ਜੂਨ, ਜੁਲਾਈ ਦਾ ਅਜੇ ਤਕ ਨਹੀਂ ਦਿੱਤਾ ਗਿਆ। ਜਿਸ ਕਾਰਨ ਮਿੱਡ-ਡੇ-ਮੀਲ ਵਰਕਰਾਂ ਗੱੁਸੇ ਵਿੱਚ ਭਰੀਆਂ ਪਈਆਂ ਹਨ। ਮੀਟਿੰਗ ਵਿੱਚ ਮਿੱਡ- ਡੇ-ਮੀਲ ਵਰਕਰਜ਼ ਯੂਨੀਅਨ ਨੂੰ ਸਿੱਖਿਆ ਮੰਤਰੀ ਤੇ ਸਰਕਾਰ ਨੇ ਪੂਰਾ ਵਿਸ਼ਵਾਸ ਦਿਵਾਇਆ ਸੀ ਪਹਿਲੀ ਅਪ੍ਰਰੈਲ 2020 ਤੋਂ ਹਰ ਹਾਲ ਵਿੱਚ ਮਿੱਡ-ਡੇ-ਮੀਲ ਵਰਕਰਾਂ ਨੂੰ 3000 ਰੁਪਏ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇਗੀ। ਇਸ ਵਾਅਦੇ ਨੂੰ ਯਾਦ ਕਰਵਾਉਣ ਲਈ ਮਿੱਡ- ਡੇ-ਮੀਲ ਵਰਕਰਾਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ।ਮਈ-ਜੂਨ -ਜੁਲਾਈ ਦਾ ਮਿਹਨਤਾਨਾ 3000 ਰੁਪਏ ਪ੍ਰਤੀ ਮਹੀਨੇ ਅਨੁਸਾਰ ਤੁਰੰਤ ਖਾਤਿਆਂ ਵਿੱਚ ਪਾਇਆ ਜਾਵੇ।