ਰਾਕੇਸ਼ ਗਾਂਧੀ, ਜਲੰਧਰ : ਐੱਚਡੀਐੱਫਸੀ ਬੈਂਕ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਹਿੱਸੇ ਵਜੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਬੱਚਿਆਂ ਲਈ ਮਦਦ ਦਾ ਹੱਥ ਵਧਾਉਂਦੇ ਹੋਏ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ 111 ਹੋਣਹਾਰ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ।
ਜਾਣਕਾਰੀ ਅਨੁਸਾਰ ਪੀਏਪੀ ਸਿਖਲਾਈ ਕੇਂਦਰ ਵਿਚ ਇਕ ਪੋ੍ਗਰਾਮ ਕਰਵਾਇਆ ਗਿਆ। ਜਿਸ ਵਿਚ ੲਡੀਜੀਪੀ ਐੱਮ ਐੱਫ ਫਾਰੂਕੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਐੱਚਡੀਐੱਫਸੀ ਬੈਂਕ ਦੇ ਮੈਨੇਜਰ ਬਲਵਿਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ 111 ਬੱਚਿਆਂ ਨੂੰ ਸਕਾਲਰਸ਼ਿਪ ਦੇ ਚੈੱਕ ਵੰਡੇ ਗਏ। ਇਸ ਮੌਕੇ ਡੀਆਈ ਜੀ ਇੰਦਰ ਵੀਰ ਸਿੰਘ, ਕਮਾਂਡੈਂਟ ਨਰੇਸ਼ ਡੋਗਰਾ, ਕਮਾਂਡੈਂਟ ਰਣਬੀਰ ਸਿੰਘ, ਸਪੋਰਟਸ ਸੇੈਕਟਰੀ ਬਹਾਦਰ ਸਿੰਘ, ਕਮਾਂਡੇਟ ਮਨਦੀਪ ਸਿੰਘ ਗਿੱਲ, ਡੀਐੱਸਪੀ ਸੁਭਾਸ਼ ਅਰੋੜਾ, ਡੀਐੱਸਪੀ ਅਮਨਦੀਪ ਕੌਰ ਸਮੇਤ ਬਹੁਤ ਸਾਰੇ ਪੁਲਿਸ ਅਧਿਕਾਰੀ ਮੌਜੂਦ ਸਨ।
ਏਡੀਜੀਪੀ ਐੱਮਐੱਫ ਫਾਰੂਕੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਗੌਰਵ ਮਹਿਸੂਸ ਕਰਨ ਦਾ ਸਮਾਂ ਹੈ ਕਿਉਂਕਿ ਉਨ੍ਹਾਂ ਨੇ ਕੁਝ ਖਾਸ ਪ੍ਰਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੌਰਾਨ ਐੱਚਡੀਐੱਫਸੀ ਬੈਂਕ ਵੱਲੋਂ ਸਕਾਲਰਸ਼ਿਪ ਲਈ 1 ਕਰੋੜ 26 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ, ਜਿਸ ਨਾਲ ਬੱਚਿਆਂ ਵਿਚ ਕਾਫੀ ਉਤਸ਼ਾਹ ਪਾਇਆ ਗਿਆ ਹੈ।