ਅਕਸ਼ੇਦੀਪ ਸ਼ਰਮਾ, ਆਦਮਪੁਰ : ਸ਼ਹਿਰ ਦੇ ਮੁਹੱਲਾ ਬੇਗਮਪੁਰਾ (ਸੱਗਰਾਂ) 'ਚ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਦਾ ਸਾਲਾਨਾ 25ਵਾਂ ਦੋ ਰੋਜ਼ਾ ਉਰਸ ਗੱਦੀ ਨਸ਼ੀਨ ਬਾਬਾ ਹਰਬੰਸ਼ ਸ਼ਾਹ ਕਾਦਰੀ ਦੀ ਦੇਖ ਰੇਖ ਹੇਠ ਮਨਾਇਆ ਗਿਆ। ਬਾਬਾ ਹਰਬੰਸ਼ ਸ਼ਾਹ ਕਾਦਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਰਸ ਦੇ ਪਹਿਲੇ ਦਿਨ ਰਾਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਉਪਰੰਤ ਰਾਤ ਨੂੰ ਮਹਿਫ਼ਲੇ ਕੱਵਾਲੀ ਦਾ ਪੋ੍ਗਰਾਮ ਪੇਸ਼ ਕੀਤਾ ਗਿਆ। ਉਰਸ ਦੇ ਦੂਜੇ ਦਿਨ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚੋਂ ਪ੍ਰਸਿੱਧ ਕੱਵਾਲ ਪਾਰਟੀਆਂ ਨੇ ਦਰਬਾਰ 'ਚ ਹਾਜ਼ਰੀ ਲਗਵਾਈ। ਇਸ 25ਵੇਂ ਸਾਲਾਨਾ ਉਰਸ 'ਚ ਸੁਖਦੇਵ ਸਾਈਂ ਡਡਵਿੰਡੀ, ਬੀਬੀ ਪਾਸ਼ੋ ਕਾਦਰੀ ਡਡਵਿੰਡੀ, ਪ੍ਰਰੀਤ ਸਾਈਂ ਡਡਵਿੰਡੀ, ਦਲੀਪ ਸਾਈਂ ਆਦਮਪੁਰ, ਸਾਈਂ ਰਾਮ ਮੂਰਤੀ, ਸਾਈਂ ਓਮ ਪ੍ਰਕਾਸ਼, ਇਕਬਾਲ ਸਾਈਂ, ਰਾਮੂ ਸਾਈਂ ਧੀਰੋਵਾਲ, ਜ਼ਿੰਦੀ ਸਾਈਂ, ਰੀਠੇ ਸਾਈਂ, ਗੁਰਬਖਸ਼ ਕਾਦਰੀ ਜਲੰਧਰ, ਬਾਬਾ ਨਰਿੰਦਰ ਕੁਮਾਰ ਆਦਮਪੁਰ ਕੋਮਲ ਮਹੰਤ, ਸਾਈਂ ਤਿਲਕ ਰਾਜ ਕਾਦਰੀ ਤੇ ਹੋਰ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ।

ਬਾਬਾ ਹਰਬੰਸ ਸ਼ਾਹ ਕਾਦਰੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਾਰਮਿਕ ਪੋ੍ਗਰਾਮ 'ਚ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਕੌਂਸਲਰ ਸੁਰਿੰਦਰ ਪਾਲ ਸਿੱਧੂ, ਰਾਜੇਸ਼ ਕੁਮਾਰ ਰਾਜੂ ਉੱਪ ਪ੍ਰਧਾਨ ਜਲੰਧਰ ਦਿਹਾਤੀ ਕਾਂਗਰਸ , ਕੌਂਸਲਰ ਸ਼ੁਸਮਾ ਕੁਮਾਰੀ, ਅਮਰਦੀਪਾ ਸੀਨੀਅਰ ਉਪ ਚੇਅਰਮੈਨ ਐੱਸ ਸੀ ਡਿਪਾਰਟਮੈਂਟ ਆਦਮਪੁਰ ਸ਼ਹਿਰੀ ਕਾਂਗਰਸ, ਰਾਕੇਸ਼ ਅਗਰਵਾਲ ਸਾਬਕਾ ਪ੍ਰਧਾਨ ਯੂਥ ਕਾਂਗਰਸ ਹਲਕਾ ਆਦਮਪੁਰ, ਰਿੰਕੂ ਸਹੋਤਾ ਉਪ ਪ੍ਰਧਾਨ ਯੂਥ ਕਾਂਗਰਸ ਹਲਕਾ ਆਦਮਪੁਰ, ਬਲਵੰਤ ਸੋਨੂ ਹੁਸ਼ਿਆਰਪੁਰ, ਗੁਰਦੀਪ ਸਿੰਘ ਹੁਸ਼ਿਆਰਪੁਰ, ਮਨਪ੍ਰਰੀਤ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਕੇ ਦਰਬਾਰ 'ਤੇ ਹਾਜ਼ਰੀ ਲਗਵਾਈ।

ਉਪਰੰਤ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ਼ ਸ਼ਾਹ ਕਾਦਰੀ ਨੇ ਸਮੂਹ ਸੰਗਤ ਨੂੰ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਨੇ ਇਸ 25ਵੇਂ ਸਾਲਾਨਾ ਉਰਸ ਦੀ ਵਧਾਈ ਦਿੱਤੀ। ਆਏ ਹੋਏ ਸੰਤਾਂ ਮਹਾਪੁਰਸ਼ਾਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਣਦੀਪ ਕੁਮਾਰ ਸਿੱਧੂ, ਨਿਰਮਲ ਕੁਮਾਰ ਕਾਦਰੀ, ਬਿੰਦਰ ਸਾਈਂ, ਘੱਦਾ ਸਾਈਂ, ਅਬਦੁਲ, ਸਾਜਨ, ਮਨਜੀਤ ਕੌਰ ਕਾਦਰੀ, ਸੁਰਜੀਤ ਕੌਰ ਕਾਦਰੀ, ਊਸ਼ਾ ਰਾਣੀ, ਗੁਰਮੇਜ ਕੌਰ ਸਿੱਧੂ, ਰਾਜੂ ਸਿੱਧੂ, ਜੱਸੀ ਸਿੱਧੂ, ਮਨਦੀਪ ਕੌਰ ਕਾਦਰੀ, ਮਨੀ ਕਾਦਰੀ, ਰਿੰਪੀ, ਰਾਕੇਸ਼ ਕੁਮਾਰੀ, ਸੰਤੋਸ਼ ਕੁਮਾਰੀ ਤੇ ਹੋਰ ਹਾਜ਼ਰ ਸਨ।