ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 147ਵਾਂ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਇਸ ਸਾਲ 23 ਤੋਂ 25 ਦਸੰਬਰ ਤਕ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਬੱਚਿਆਂ ਦੇ ਸੰਗੀਤ ਮੁਕਾਬਲੇ ਮੁੱਖ ਸਮਾਗਮ ਤੋਂ ਪਹਿਲਾਂ 19 ਤੋਂ 22 ਦਸੰਬਰ ਤਕ ਕਰਵਾਏ ਜਾਣਗੇ। ਇਹ ਫੈਸਲਾ ਸੋਮਵਾਰ ਪ੍ਰਰੈੱਸ ਕਲੱਬ 'ਚ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਸਾਲਾਨਾ ਮੀਟਿੰਗ 'ਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਪੁਰਨਿਮਾ ਬੇਰੀ ਨੇ ਮਹਾਸਭਾ ਦੀ ਆਮਦਨ ਤੇ ਖਰਚਿਆਂ ਬਾਰੇ 2021-22 ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ 'ਤੇ ਮੀਟਿੰਗ 'ਚ ਹਾਜ਼ਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਚਰਚਾ ਕੀਤੀ ਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੀ। ਇਸ ਉਪਰੰਤ ਗੱਲਬਾਤ ਕਰਦਿਆਂ ਪ੍ਰਧਾਨ ਪੁਰਨਿਮਾ ਬੇਰੀ ਨੇ ਦੱਸਿਆ ਕਿ ਇਸ ਵਾਰ ਸੰਗੀਤ ਸੰਮੇਲਨ 'ਚ ਆਪਣੇ ਫ਼ਨ ਦਾਾ ਮੁਜ਼ਾਹਰਾ ਕਰਨ ਵਾਲੇ ਮੁੱਖ ਕਲਾਕਾਰਾਂ 'ਚ ਪੰਡਿਤ ਅਜੋਏ ਚਕਰਬਰਤੀ (ਵੋਕਲ), ਪੰਡਿਤ ਤੇਜਿੰਦਰਾ ਨਾਰਾਇਣ ਮਜੂਮਦਾਰ (ਸਰੋਦ), ਪੰਡਿਤ ਰਾਮ ਕੁਮਾਰ ਮਿਸ਼ਰਾ (ਤਬਲਾ ਸੋਲੋ), ਸ਼ਸ਼ਾਂਕ ਸੁਬਰਾਮਨੀਅਮ (ਬੰਸਰੀ), ਪੰਡਿਤ ਵਿਸ਼ਵਾ ਮੋਹਨ ਭੱਟ (ਮੋਹਨ ਵੀਣਾ), ਅੰਜਨਾ ਨਾਥ (ਵੋਕਲ), ਅਨੁਪਮਾ ਭਾਗਵਤ (ਸਿਤਾਰ) ਤੇ ਉਸਤਾਦ ਅਬਦੁਲ ਅਜ਼ੀਜ਼ ਖਾਨ (ਵੋਕਲ) ਸ਼ਾਮਲ ਹਨ।

---

ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਬਾਅਦ ਹੋਣਗੇ ਬੱਚਿਆਂ ਦੇ ਸੰਗੀਤ ਮੁਕਾਬਲੇ

ਪ੍ਰਧਾਨ ਪੁਰਨਿਮਾ ਬੇਰੀ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਦੋ ਸਾਲਾਂ ਦੌਰਾਨ ਬੱਚਿਆ ਦੀ ਸੰਗੀਤ ਮੁਤਾਬਲੇ ਨਹੀਂ ਕਰਵਾਏ ਗਏ ਸਨ। ਇਸ ਸਾਲ ਮੁੜ ਬੱਚਿਆਂ ਦੇ ਸੰਗੀਤ ਮੁਕਾਬਲੇ ਕਰਵਾਏ ਜਾਣਗੇ ਜਿਸ ਲਈ ਐਂਟਰੀਆਂ ਦੀ ਤਰੀਕ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ।