ਜੇਐੱਨਐੱਨ, ਜਲੰਧਰ : ਮਾਰਚ ਤੋਂ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਦੇਖਦਿਆਂ ਸਰਕਾਰ ਨੇ ਦੁਬਾਰਾ ਹਰਿੰਦਰਪਾਲ ਸਿੰਘ ਨੂੰ ਜਲੰਧਰ ਦਾ ਡੀਈਓ ਸੈਕੰਡਰੀ ਦਾ ਚਾਰਜ ਸੌਂਪ ਦਿੱਤਾ ਹੈ। ਉਨ੍ਹਾਂ ਨੂੰ ਮੈਰੀਟੋਰੀਅਸ ਸਕੂਲ ਦਾ ਵੀ ਵਾਧੂ ਚਾਰਜ ਸੌਂਪ ਦਿੱਤਾ ਹੈ। 25 ਦਿਨਾਂ ਤੋਂ ਡੀਈਓ ਸੈਕੰਡਰੀ ਦਾ ਅਹੁਦਾ ਖਾਲੀ ਪਿਆ ਹੋਇਆ ਸੀ। ਸਰਕਾਰ ਨੇ ਡੀਈਓ ਪ੍ਰਾਇਮਰੀ ਰਾਮਪਾਲ ਨੂੰ ਸੈਕੰਡਰੀ ਦਾ ਵਾਧੂ ਚਾਰਜ ਦਿੱਤਾ ਹੋਇਆ ਸੀ। ਨਵੇਂ ਡੀਈਓ ਸੈਕੰਡਰੀ ਹਰਿੰਦਰਪਾਲ ਸਿੰਘ ਤਿੰਨ ਸਾਲ ਪਹਿਲਾਂ ਜਲੰਧਰ 'ਚ ਤਾਇਨਾਤ ਰਹਿ ਚੁੱਕੇ ਹਨ। ਉਹ ਡੀਈਓ ਸੈਕੰਡਰੀ ਕਪੂਰਥਲਾ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ। 25 ਦਿਨ ਪਹਿਲਾਂ ਸਿੱਖਿਆ ਮੰਤਰੀ ਦੀ ਮੀਟਿੰਗ 'ਚ ਨਾ ਪੁੱਜਣ 'ਤੇ ਜਲੰਧਰ ਦੇ ਡੀਈਓ ਸੈਕੰਡਰੀ ਸਤਨਾਮ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। ਹਰਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਸਕੂਲ ਪਿ੍ਰੰਸੀਪਲ ਦੀ ਬੈਠਕ ਸੱਦ ਕੇ ਬਿਹਤਰ ਨਤੀਜਿਆਂ ਲਿਆਉਣ ਲਈ ਕਹਿਣਗੇ। ਸਰਕਾਰ ਦੀਆਂ ਸਿੱਖਿਆ ਨੀਤੀਆਂ ਨੂੰ ਸਕੂਲਾਂ 'ਚ ਬਾਖ਼ੂਬੀ ਢੰਗ ਨਾਲ ਲਾਗੂ ਕਰਵਾਉਣਗੇ।