ਜੇਐੱਨਐੱਨ, ਜਲੰਧਰ : ਥਾਣਾ ਸਦਰ ਤਹਿਤ ਆਉਂਦੇ ਪਿੰਡ ਚਿੱਤੇਆਣੀ ਦੇ ਰਹਿਣ ਵਾਲੇ ਇਕ ਨੌਜਵਾਨ ਹਰਦੀਪ ਸਿੰਘ ਦੀ ਬੀਤੇ 11 ਸਤੰਬਰ ਨੂੰ ਹੋਈ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਦੋ ਸਕੇ ਭਰਾਵਾਂ ਅਲਬਰਟ ਤੇ ਟੋਨੀ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਦੋਵੇਂ ਹੀ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਦੀ ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਮਿ੍ਤਕ ਹਰਦੀਪ ਮੁਲਜ਼ਮਾਂ ਦਾ ਦੋਸਤ ਸੀ ਤੇ ਉਹ ਦੋਵੇਂ ਨਾਲ ਹੀ ਨਸ਼ਾ ਕਰਦੇ ਸਨ। ਵਾਰਦਾਤ ਦੇ ਦਿਨ ਵੀ ਤਿੰਨਾਂ ਨਾਲ ਬੈਠ ਕੇ ਸ਼ਰਾਬ ਪੀਤੀ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਦਾ ਹਰਦੀਪ ਨਾਲ ਵਿਵਾਦ ਹੋਇਆ ਸੀ। ਪੁਲਿਸ ਦੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਵਿਵਾਦ ਤੋਂ ਬਾਅਦ ਅਲਬਰਟ ਨੇ ਹਰਦੀਪ ਸਿੰਘ ਨੂੰ ਚਿੱਟੇ ਦਾ ਟੀਕਾ ਲਾਇਆ ਸੀ ਜਿਸ ਦੀ ਓਵਰਡੋਜ਼ ਨਾਲ ਹਰਦੀਪ ਸਿੰਘ ਦੀ ਮੌਤ ਹੋ ਗਈ ਸੀ।