ਪੱਤਰ ਪ੍ਰਰੇਰਕ, ਜਲੰਧਰ : ਏਪੀਜੇ ਕਾਲਜ ਆਫ ਫਾਈਨ ਦੇ ਫਿਜਿਓਥਰੈਪੀ ਵਿਭਾਗ ਵੱਲੋਂ ਬੇਸਿਕ ਲਾਈਫ ਸਪੋਰਟ 'ਤੇ ਹੈਂਡਜ਼ ਆਨ ਸੈਸ਼ਨ ਕਰਵਾਇਆ ਗਿਆ। ਪਿ੍ਰੰਸੀਪਲ ਡਾ. ਨੀਰਜਾ ਢੀਂਗਰਾ ਨੇ ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਡਾਕਟਰ ਸਾਡੀ ਜ਼ਿੰਦਗੀ 'ਚ ਰੱਬ ਦਾ ਹੀ ਦੂਜਾ ਰੂਪ ਹੈ ਤੇ ਜੀਵਨ ਦੀ ਮੁਸ਼ਕਲ ਘੜੀ 'ਚ ਜੇ ਸਹੀ ਸਮੇਂ 'ਤੇ ਡਾਕਟਰਾਂ ਦਾ ਸਹਿਯੋਗ ਪ੍ਰਰਾਪਤ ਹੋ ਜਾਵੇ ਤਾਂ ਜ਼ਿੰਦਗੀ ਮੁੜ ਤੋਂ ਹੱਸਣ ਲੱਗਦੀ ਹੈ। ਇਸ ਸੈਸ਼ਨ 'ਚ ਰਿਸੋਰਸ ਪਰਸਨ ਵਜੋਂ ਡਾ. ਅਭਿਲਕਸ਼ ਹਾਜ਼ਰ ਹੋਏ। ਉਨ੍ਹਾਂ ਨਾਲ ਡਾ. ਐੱਚਐੱਸ ਢੀਂਗਰਾ ਵੀ ਹਾਜ਼ਰ ਸਨ। ਡਾ. ਅਭਿਲਕਸ਼ ਨੇ ਬੇਸਿਕ ਲਾਈਫ ਸਪੋਰਟ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ 'ਚ 30 ਫ਼ੀਸਦੀ ਲੋਕ ਮੌਤ ਦਾ ਸ਼ਿਕਾਰ ਇਸ ਲਈ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਮੇਂ 'ਤੇ ਸਹੀ ਇਲਾਜ ਹੀ ਮਿਲਦਾ। ਉਨ੍ਹਾਂ ਨੇ ਕਿਹਾ ਕਿ ਜਿਸ ਭੱਜ-ਦੌੜ ਦੀ ਜ਼ਿੰਦਗੀ 'ਚ ਅਸੀਂ ਅੱਜ ਜੀਅ ਰਹੇ ਹਾਂ ਹਾਰਟ ਅਟੈਕ, ਸਾਇਲੈਂਟ ਹਾਰਟ ਅਟੈਕ ਦੇ ਖਤਰੇ ਲਗਾਤਾਰ ਵਧ ਰਹੇ ਹਾਂ ਤਾਂ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਬੇਸਿਕ ਲਾਈਫ ਸਪੋਰਟ ਦੀ ਜਾਣਕਾਰੀ ਹਰੇਕ ਵਿਅਕਤੀ ਨੂੰ ਹੋਣੀ ਚਾਹੀਦੀ ਹੈ ਤਾਂ ਕਿ ਬਹੁ-ਮੁੱਲੀਆਂ ਜ਼ਿੰਦਗੀਆਂ ਬਚਾਈਆਂ ਜਾ ਸਕੀਆਂ ਹਨ। ਵਿਦਿਆਰਥੀਆਂ ਨੇ ਡਾ. ਅਭਿਲਕਸ਼ ਤੋਂ ਕਈ ਪ੍ਰਸ਼ਨ ਵੀ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਨੇ ਵਿਸਥਾਰ ਨਾਲ ਜਵਾਬ ਦਿੱਤਾ। ਪਿ੍ਰੰਸੀਪਲ ਨੇ ਫਿਜ਼ਿਓਥਰੈਪੀ ਵਿਭਾਗ ਦੇ ਮੁਖੀ ਡਾ. ਨੀਰਜ ਕਤਿਆਲ ਨੂੰ ਨਿਰੰਤਰ ਇਸ ਤਰ੍ਹਾਂ ਦੇ ਸੈਸ਼ਨ ਕਰਵਾਉਣ ਲਈ ਪ੍ਰਰੇਰਿਤ ਕੀਤਾ।