ਰਾਹਤ ਦੀ ਆਸ

ਸਫਾਈ ਸੇਵਕਾਂ ਤੇ ਕੂੜਾ ਢੋਣ ਵਾਲੇ ਰੇਹੜਿਆਂ ਦੀ ਕੀਤੀ ਸੀ ਮੰਗ

ਨਿਗਮ ਕਮਿਸ਼ਨਰ ਲਾਕੜਾ ਨੇ ਦਿੱਤਾ ਜਲਦ ਕਾਰਵਾਈ ਦਾ ਭਰੋਸਾ

ਸੀਟੀਪੀ8- ਕੌਂਸਲਰ ਜਗਦੀਸ਼ ਸਮਰਾਏ ਧਰਨਾ ਤੇ ਵਿਖਾਵਾ ਮੁਲਤਵੀ ਕਰਨ ਦੇ ਬਾਅਦ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨਾਲ ਨਾਲ ਆਸ਼ਾ ਸਮਰਾਏ, ਆਸ਼ਾ ਕੌਂਡਲ, ਅਸ਼ਵਨੀ ਜਗਰਾਲ, ਪੰਜਾਬ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ , ਕੌਂਸਲਰ ਬਚਨ ਲਾਲ ਤੇ ਹਰਜਿੰਦਰ ਲਾਡਾ।

ਮਦਨ ਭਾਰਦਵਾਜ, ਜਲੰਧਰ : ਕੌਂਸਲਰ ਜਗਦੀਸ਼ ਸਮਰਾਏ ਨੇ 32 ਸਫਾਈ ਕਰਮਚਾਰੀ ਦੇਣ ਤੇ ਕੂੜਾ ਢੁਆਈ ਦੇ ਰੇਹੜਿਆਂ ਦੀ ਮੰਗ ਨੂੰ ਲੈ ਕੇ ਨਿਗਮ ਦਫਤਰ 'ਚ ਧਰਨਾ ਦੇਣ ਦਾ ਜਿਹੜਾ ਐਲਾਨ ਕੀਤਾ ਸੀ, ਉਸ ਨੂੰ ਮੁਲਤਵੀ ਕਰ ਦਿੱਤਾ ਹੈ। ਉਕਤ ਧਰਨਾ ਮੁਲਤਵੀ ਕਰਨ ਦਾ ਫੈਸਲਾ ਉਨ੍ਹਾਂ ਨੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਵੱਲੋਂ ਉਨ੍ਹਾਂ ਦੇ ਵਾਰਡ 'ਚਂ ਸਫਾਈ ਸੇਵਕਾਂ ਦੀ ਗਿਣਤੀ ਵਧਾੳਣ ਤੇ 8 ਕੂੜਾ ਢੋਣ ਵਾਲੇ ਰੇਹੜੇ ਮੁਹੱਈਆ ਕਰਾਉਣ ਦੇ ਭਰੋਸੇ ਦੇ ਬਾਅਦ ਕੀਤਾ। ਇਸ ਮੌਕੇ ਪੰਜਾਬ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ, ਕੌਂਸਲਰਪਤੀ ਹਰਜਿੰਦਰ ਸਿੰਘ ਲਾਡਾ, ਕੌਂਸਲਰ ਬਚਨ ਲਾਲ, ਅਸ਼ਵਨੀ ਜਗਰਾਲ, ਹਰਜੀਤ ਸਿੰਘ ਬੇਦੀ, ਆਸ਼ਾ ਰਾਣੀ ਸਮਰਾਏ ਤੇ ਆਸ਼ਾ ਰਾਣੀ ਕੋਂਡਲ ਆਦਿ ਮੌਜੂਦ ਸਨ।

ਵਰਨਣਯੋਗ ਹੈ ਕਿ ਵਾਰਡ ਨੰਬਰ 78 ਦੇ ਕੌਂਂਸਲਰ ਜਗਦੀਸ਼ ਸਮਰਾਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਹਮ ਮਹਿੰਦਰਾ, ਮੇਅਰ ਜਗਦੀਸ਼ ਰਾਜਾ ਤੇ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਲਟੀਮੇਟਮ ਦਿੱਤਾ ਸੀ ਕਿ ਜੇ 15 ਦਿਨਾਂ ਅੰਦਰ ਉਨ੍ਹਾਂ ਦੇ ਵਾਰਡ 'ਚ 32 ਸਫਾਈ ਕਰਮਚਾਰੀ ਤੇ ਕੂੜੇ ਦੇ ਰੇਹੜੇ ਮੁਹੱਈਆ ਨਾ ਕਰਵਾਏ ਗਏ ਤਾਂ ਉਹ ਨਿਗਮ ਦਫਤਰ ਦੇ ਬਾਹਰ ਧਰਨਾ ਦੇਣਗੇ। ਇਸ ਦੇ ਬਾਅਦ ਮੰਗਲਵਾਰ ਨੂੰ ਨਿਗਮ ਕਮਿਸ਼ਨਰ ਵਲੋਂ ਉਕਤ ਭਰੋਸਾ ਦਿੱਤੇ ਜਾਣ ਦੇ ਬਾਅਦ ਜਗਦੀਸ਼ ਸਮਰਾਏ ਨੇ ਧਰਨਾ ਦੇਣ ਦਾ ਫੈਸਲਾ ਫੈਸਲਾ ਮੁਲਤਵੀ ਕਰ ਦਿੱਤਾ।