Punjab news ਜਲੰਧਰ, ਜੇਐੱਨਐੱਨ : ਸ਼ਨਿਚਰਵਾਰ ਦੁਪਹਿਰ ਪ੍ਰੀਤ ਨਗਰ ’ਚ ਸ਼ਾਪਕੀਪਰ ਗੁਰਮੀਤ ਸਿੰਘ ਟਿੰਕੂ ਦੀ ਦਿਨ-ਦਿਹਾੜੇ ਹੱਤਿਆ ਦੇ ਮਾਮਲੇ ’ਚ ਸੀਸੀਟੀਵੀ ਫੁਟੇਜ ਨਾਲ ਕਈ ਖੁਲਾਸੇ ਹੋਏ ਹਨ। ਦੁਕਾਨ ਦੇ ਮਾਲਕ ਗੁਰਮੀਤ ਦੀ ਦੁਕਾਨ ਦੀ ਪਹਿਲੀ ਮੰਜ਼ਿਲ ’ਤੇ ਹੱਤਿਆ ਕਰਨ ਤੋਂ ਬਾਅਦ ਘਟਨਾਸਥਲ ਤੋਂ ਬਾਹਰ ਨਿਕਲੇ ਬਦਮਾਸ਼ਾਂ ਨੇ ਆਪਣੇ ਪੱਟਾਂ ’ਤੇ ਹੱਥ ਮਾਰਦੇ ਹੋਏ ਕਿਹਾ ਸੀ ਕਿ ਅਸੀਂ ਆਪਣਾ ਬਦਲਾ ਲੈ ਲਿਆ। ਉਹ ਸੀਸੀਟੀਵੀ ਫੁਟੇਜ ’ਚ ਇਸ ਤਰ੍ਹਾਂ ਕਰਦੇ ਦਿਖਾਈ ਦੇ ਰਹੇ ਹੈ। ਜਾਂਦੇ-ਜਾਂਦੇ ਹਮਲਾਵਾਰ ਹੱਥਾਂ ’ਚ ਪਿਸਤੌਲ ਦਿਖਾਉਂਦੇ ਹੋਏ ਆਲੇ-ਦੁਆਲੇ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀ ਧਮਕੀ ਦਿੰਦੇ ਹੋਏ ਫ਼ਰਾਰ ਹੋ ਗਏ ਸੀ।

ਹਤਿਆਰਿਆਂ ਦੀ ਤਲਾਸ਼ ’ਚ ਪੁਲਿਸ ਦੀਆਂ ਕਈ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਰਹੀਆਂ ਹਨ। ਮਾਮਲੇ ’ਚ ਨਾਮਜ਼ਦ ਕੀਤੇ ਗਏ ਪੁਨੀਤ ਤੇ ਲੱਲੀ ਦੇ ਪਰਿਵਾਰਾਂ ਤੋਂ ਵੀ ਪੁੱਛਗਿੱਛ ਕੀਤੀ ਜੀ ਰਹੀ ਹੈ। ਪੁਲਿਸ ਕਰੀਬ ਇਕ ਦਰਜਨ ਲੋਕਾਂ ਨੂੰ ਰਾਊਂਡਅਪ ਕਰਨ ਤੋਂ ਬਾਅਦ ਹਤਿਆਰਿਆਂ ਦੀ ਤਲਾਸ਼ ’ਚ ਜਾਣਕਾਰੀ ਹਾਸਲ ਕਰ ਰਹੀ ਹੈ। ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਲੱਲੀ ਤੇ ਪੁਨੀਤ ਸਮੇਤ 5 ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਮਾਮਲੇ ਨਾਲ ਜੁੜੇ ਸਾਰੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ।

Posted By: Sarabjeet Kaur