ਨੇਹਾ, ਜਲੰਧਰ : ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਪੈ੍ੱਸ ਕਲੱਬ ਵਿਚ ਹੋਈ ਜਿਸ 'ਚ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨ, ਆਹੁਦੇਦਾਰ, ਡੇਲੀਗੇਟ, ਪੰਜਾਬ ਬਾਡੀ ਦੇ ਮੈਂਬਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਪਿਛਲੇ ਸਮੇਂ ਪੰਜਾਬ ਪ੍ਰਧਾਨ ਦੇ ਮਾਤਾ ਸੁਰਜੀਤ ਕੌਰ, ਨਜ਼ਦੀਕੀ ਰਿਸ਼ਤੇਦਾਰ ਜਸਵੰਤ ਸਿੰਘ ਕੰਵਲ ਸਮੇਤ ਵਿਛੜੀਆਂ ਹੋਈਆਂ ਸ਼ਖਸੀਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਮੀਟਿੰਗ ਦੀ ਕਾਰਵਾਈ ਅਮਲ ਵਿਚ ਲਿਆਉਂਦਿਆਂ ਬੁਲਾਰਿਆਂ ਨੇ ਬਤੌਰ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਲੋਹਗੜ੍ਹ ਵੱਲੋਂ ਕੀਤੇ ਹੋਏ ਕੰਮਾਂ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਗੁਰਮੀਤ ਸਿੰਘ ਲੋਹਗੜ੍ਹ ਨੂੰ ਤੀਜੀ ਵਾਰੀ ਸਰਬਸੰਮਤੀ ਪ੍ਰਧਾਨ ਚੁਣਿਆ ਗਿਆ ਤੇ ਉਨ੍ਹਾਂ ਨੂੰ ਬਾਕੀ ਦੇ ਅਹੁਦੇਦਾਰਾਂ ਨੂੰ ਚੁਣ ਦਾ ਅਧਿਕਾਰ ਵੀ ਦਿੱਤਾ ਗਿਆ। ਲੋਹਗੜ੍ਹ ਨੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਤਹਿਸੀਲ ਇਕਾਈਆਂ ਤੋਂ ਲੈ ਕੇ ਉੱਪਰ ਤਕ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਤੇ ਨਵੀਆਂ ਇਕਾਈਆਂ ਚੁਣਨ ਦੀਆਂ ਤਰੀਕਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।