ਬਲਵਿੰਦਰ ਕੁਮਾਰ, ਜਮਸ਼ੇਰ ਖਾਸ

ਕਸਬਾ ਜਮਸ਼ੇਰ ਖਾਸ ਦੇ ਨੌਜਵਾਨ ਆਗੂ ਗੁਰਿੰਦਰ ਸਿੰਘ ਸ਼ੇਰਗਿੱਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਯੂਥ ਉਪ ਪ੍ਰਧਾਨ ਪੰਜਾਬ ਲਗਾਇਆ ਗਿਆ ਹੈ ਨੂੰ ਸਨਮਾਨਿਤ ਕਰਨ ਲਈ ਕਸਬਾ ਜਮਸ਼ੇਰ ਖਾਸ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਜਿੱਥੇ ਪਿੰਡ ਦੇ ਨੌਜਵਾਨਾਂ ਅਤੇ ਪਤਵੰਤਿਆਂ ਨੌਜਵਾਨ ਆਗੂ ਗੁਰਿੰਦਰ ਸਿੰਘ ਨੂੰ ਵਧਾਈ ਦਿੰਦਿਆਂ 'ਆਪ' ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਨਵੇਂ ਬਣੇ ਯੂਥ ਉਪ ਪ੍ਰਧਾਨ ਗੁਰਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਰਾਜਨੀਤੀ 'ਚ ਆਉਣ ਅਤੇ ਆਪਣੇ ਹੱਕ ਮੰਗਣ ਲਈ ਪੇ੍ਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਜਲੰਧਰ ਦੇ ਸ਼ਹਿਰੀ ਪ੍ਰਧਾਨ ਰਾਜਵਿੰਦਰ ਕੌਰ, ਲੋਕ ਸਭਾ ਆਬਜਰਵਰ ਵਿਸ਼ਵਿੰਦਰ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਰਮਣੀਕ ਸਿੰਘ ਰੰਧਾਵਾ, ਜੁਆਇੰਟ ਸੈਕਟਰੀ ਯੂਥ ਵਿੰਗ ਪੰਜਾਬ ਅੰਮਿ੍ਤਪਾਲ ਸਿੰਘ, ਜ਼ਿਲ੍ਹਾ ਸੈਕਟਰੀ ਹਿੰਮਤ ਸੱਭਰਵਾਲ, ਰਾਜਵਿੰਦਰ ਸਿੰਘ, ਅਮਰਜੀਤ ਸਿੰਘ ਸ਼ੇਰਗਿੱਲ, ਗੁਰਦੀਪ ਸਿੰਘ ਪੰਚ, ਸਤੀਸ਼, ਮਨਵੀਰ ਸਿੰਘ ਗੌਰਵ ਰਾਜੂ, ਮੌਟੀ ਮਾਨ, ਗਿਆਨੀ ਅਮਰਜੀਤ ਸਿੰਘ, ਮਨੀਸ਼ ਸ਼ਰਮਾ, ਪਰਮਜੀਤ ਸਿੰਘ, ਗੁਰਜੀਤ ਥਾਪਰ, ਗਾਮਾ ਸਮਰਾਏ, ਰਾਜ ਕੁਮਾਰ ਦੀਨਪੁਰ, ਗੁਰਪ੍ਰਰੀਤ ਸਿੰਘ ਗੋਪੀ, ਪਰਮਿੰਦਰ ਸੇਖੋਂ, ਕਮਲਜੀਤ, ਸੋਨੂੰ, ਨਿੰਮਾ ਮਾਨ, ਵਿੱਕੀ ਮਾਨ, ਲੱਕੀ ਖਾਨ, ਚਰਨਜੀਤ ਚੰਨੀ, ਹੈਪੀ ਮੁੱਧੜ, ਬਾਬਾ ਰਵੀ ਦ੍ਰਾਵਿੜ, ਪੰਮਾ ਧਾਲੀਵਾਲ, ਦਿਲਵਰ, ਦੀਪਾ, ਜਸਵਿੰਦਰ ਸਿੰਘ, ਜੁਝਾਰ ਸਿੰਘ ਬਿੱਲਾ ਆਦਿ ਹਾਜ਼ਰ ਸਨ।