ਅਮਰਜੀਤ ਸਿੰਘ ਵੇਹਗਲ, ਜਲੰਧਰ : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਆਨਲਾਈਨ ਫਾਰਮ ਭਰਨ ਲਈ ਸੰਗਤ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਦਫ਼ਤਰ ਸ਼ੋ੍ਮਣੀ ਅਕਾਲੀ ਦਲ ਸਾਹਮਣੇ ਕੇਐੱਮਵੀ ਕਾਲਜ ਵਿਖੇ ਕਾਊਂਟਰ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਆਪਣੇ ਆਧਾਰ ਕਾਰਡ ਤੇ ਪਾਸ ਪੋਰਟ ਦੀਆਂ ਰੰਗਦਾਰ ਫੋਟੋ ਕਾਪੀ, ਇਕ ਪਾਸ ਪੋਰਟ ਸਾਈਜ਼ ਦੀ ਰੰਗਦਾਰ ਫੋਟੋ ਅਤੇ ਆਪਣੇ ਬਲੱਡ ਗਰੁੱਪ ਰਿਪੋਰਟ ਦੀ ਕਾਪੀ ਜਮ੍ਹਾਂ ਕਰਵਾਉਣ। ਪਾਸ ਪੋਰਟ ਦੀ ਵੈਧਤਾ ਘੱਟ ਤੋਂ ਘੱਟ ਛੇ ਮਹੀਨੇ ਹੋਣੀ ਜ਼ਰੂਰੀ ਹੈ। ਜਿਹੜੀ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੀਆਂ ਹਨ, ਉਹ ਆਪਣੇ ਕਾਗਜ਼ਾਤ ਦਫ਼ਤਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਜਮ੍ਹਾਂ ਕਰਵਾ ਸਕਦੇ ਹਨ। ਸ਼ਰਧਾਲੂਆਂ ਨੂੰ ਆਪਣੇ ਅਸਲੀ ਕਾਗਜ਼ਾਤ ਨਾਲ ਲਿਜਾਣੇ ਹੋਣਗੇ, ਜੋ ਬਾਰਡਰ 'ਤੇ ਦਿਖਾਉਣੇ ਜ਼ਰੂਰੀ ਹਨ ਤੇ 20 ਡਾਲਰ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ, ਜੋ ਕਿ ਤਕਰੀਬਨ 1500 ਰੁਪਏ ਬਣਦੀ ਹੈ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਤੇ ਉਨ੍ਹਾਂ ਦੇ ਨਾਲ ਮਨਿੰਦਰਪਾਲ ਸਿੰਘ ਗੁੰਬਰ, ਤਿ੍ਲੋਚਨ ਕੌਰ ਪ੍ਰਚਾਰਕ, ਅਰਜਨ ਸਿੰਘ ਆਦਿ ਹਾਜ਼ਰ ਸਨ।