ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਏਪੀਜੇ ਕਾਲਜ ਆਫ਼ ਫਾਈਨ ਆਰਟਸ ਦੇ ਪੀਜੀ ਡੀਪਾਰਟਮੈਂਟ ਆਫ ਕਾਮਰਸ ਵੱਲੋਂ 'ਵੀਯੂਸੀਏ ਇਨਵਾਇਰਮੈਂਟ ਕਿ੍ਏਟਿਵਿਟੀ ਐਂਡ ਇਨੋਵੇਸ਼ਨ ਪ੍ਰਰੋਗਰਾਮ' 'ਤੇ ਗੈਸਟ ਲੈਕਚਰ ਕਰਵਾਇਆ ਗਿਆ ਜਿਸ 'ਚ ਬਤੌਰ ਰਿਸੋਰਸ ਪਰਸਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਜਨਸ ਸਕੂਲ ਦੀ ਮੁਖੀ ਡਾ. ਜਸਵੀਨ ਕੌਰ ਹਾਜ਼ਰ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਬਿਜਨਸ ਦਾ ਸਾਰਾ ਮਾਹੌਲ ਹੀ ਬਦਲਾਅ ਨਾਲ ਜੂਝ ਰਿਹਾ ਹੈ। ਅੱਜ ਦੇ ਦੌਰ 'ਚ ਸਹੀ ਨੁਮਾਇੰਦਗੀ ਦੀ ਜ਼ਰੂਰਤ ਹੈ। ਪਿ੍ਰੰਸੀਪਲ ਡਾ. ਸੁਚਾਰਿਤਾ ਸ਼ਰਮਾ ਨੇ ਇਸ ਗੈਸਟ ਲੈਕਚਰ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਮਰਸ ਵਿਭਾਗ ਦੇ ਵਿਦਿਆਰਥੀ ਜੋ ਭਵਿੱਖ 'ਚ ਵਪਾਰ ਕਰਨਾ ਚਾਹੁੰਦੇ ਹਨ, ਉਹ ਨਿਸ਼ਚਿਤ ਰੂਪ 'ਚ ਇਸ ਗੈਸਟ ਲੈਕਚਰ ਤੋਂ ਲਾਭ ਹਾਸਲ ਕਰਨਗੇ। ਇਸ ਗੈਸਟ ਲੈਕਚਰ ਦੀ ਸਫਲਤਾ ਲਈ ਉਨ੍ਹਾਂ ਨੇ ਕਾਮਰਸ ਵਿਭਾਗ ਦੇ ਮੁਖੀ ਡਾ. ਮੋਨਿਕਾ ਅਰੋੜਾ ਤੇ ਅਧਿਆਪਕਾਂ ਦੇ ਯਤਨÎਾਂ ਦੀ ਸ਼ਲਾਘਾ ਕੀਤੀ।