ਰਾਕੇਸ਼ ਗਾਂਧੀ, ਜਲੰਧਰ : ਫਗਵਾੜਾ ਗੇਟ ਸਥਿਤ ਚੱਢਾ ਮੋਬਾਈਲ ਹਾਊਸ (Chadha Mobile House) 'ਤੇ ਬੁੱਧਵਾਰ ਦੁਪਹਿਰ GST ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਤੋਂ ਬਾਅਦ ਫਗਵਾੜਾ ਗੇਟ ਦੇ ਦੁਕਾਨਦਾਰਾਂ 'ਚ ਦਹਿਸ਼ਤ ਫੈਲ ਗਈ। ਵਿਭਾਗ ਦੀ ਟੀਮ ਵੱਲੋਂ ਚੱਢਾ ਮੋਬਾਇਲ ਹਾਊਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਜੀਐੱਸਟੀ ਵਿਭਾਗ ਦੇ ਈਟੀਓ ਨਵਜੋਤ ਸ਼ਰਮਾ ਦੀ ਅਗਵਾਈ ਹੇਠ ਟੀਮ ਵੱਲੋਂ ਬੁੱਧਵਾਰ ਦੁਪਹਿਰ ਫਗਵਾੜਾ ਗੇਟ 'ਚ ਸਥਿਤ ਚੱਢਾ ਮੋਬਾਈਲ ਹਾਊਸ 'ਤੇ ਛਾਪੇਮਾਰੀ ਕੀਤੀ ਗਈ। ਜੀਐੱਸਟੀ ਵਿਭਾਗ ਦੀ ਟੀਮ ਵੱਲੋਂ ਚੱਢਾ ਮੋਬਾਈਲ ਹਾਊਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਬਾਰੇ ਹਾਲੇ ਤਕ ਵਿਭਾਗ ਦੀ ਟੀਮ ਵੱਲੋਂ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਗਈ।

Posted By: Seema Anand