ਮਨੋਜ ਤ੍ਰਿਪਾਠੀ, ਜਲੰਧਰ : ਅੰਮ੍ਰਿਤਪਾਲ ਦੀ ਫ਼ਰਾਰੀ ’ਚ ਨੰਗਲ ਅੰਬੀਆਂ ਗੁਰਦੁਆਰੇ ਦੇ ਗ੍ਰੰਥੀ ਰਣਜੀਤ ਸਿੰਘ ਨੇ ਹਥਿਆਰਾਂ ਤੋਂ ਡਰ ਕੇ ਉਸ ਦੀ ਮਦਦ ਕੀਤੀ ਸੀ। ਚਾਰ ਦਿਨ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਉਸ ਸਮੇਂ ਮਿਲੀ ਜਦੋਂ ਫ਼ਰਾਰੀ ’ਚ ਨੰਗਲ ਅੰਬੀਆਂ ਗੁਰਦੁਆਰੇ ਦੇ ਗ੍ਰੰਥੀ ਰਣਜੀਤ ਸਿੰਘ ਨੇ ਹਥਿਆਰਾਂ ਤੋਂ ਡਰ ਕੇ ਉਸ ਦੀ ਮਦਦ ਕੀਤੀ ਸੀ। ਚਾਰ ਦਿਨ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਉਸ ਸਮੇਂ ਮਿਲੀ ਜਦੋਂ ਫ਼ਰਾਰੀ ’ਚ ਮਦਦਗਾਰ ਸਾਬਤ ਹੋਈ ਸਕੂਟਰੀ ਨੰਗਲ ਅੰਬੀਆਂ ਦੇ ਗੁਰਦੁਆਰੇ ’ਚੋਂ ਮਿਲੀ। ਸ਼ਨਿਚਰਵਾਰ ਨੂੰ ਜਿਸ ਸਮੇਂ ਅੰਮ੍ਰਿਤਪਾਲ ਨੂੰ ਫੜਨ ਲਈ ਪੁਲਿਸ ਮਹਿਤਪੁਰ ’ਚ ਏਂਡੇਵਰ ਗੱਡੀ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਸਮੇਂ ਅੰਮ੍ਰਿਤਪਾਲ ਨੰਗਲ ਅੰਬੀਆਂ ਦੇ ਗੁਰਦੁਆਰੇ ਵਿਚ ਗ੍ਰੰਥੀ ਨਾਲ ਬੈਠ ਕੇ ਫ਼ਰਾਰੀ ਦੀ ਯੋਜਨਾ ਬਣਾ ਰਿਹਾ ਸੀ।
ਸ਼ਨਿਚਰਵਾਰ ਨੂੰ ਅੰਮ੍ਰਿਤਪਾਲ ਬਾਜਵਾ ਕਲਾਂ ਫਲਾਈਓਵਰ ਤੋਂ ਮਰਸਡੀਜ਼ ਕਾਰ ਛੱਡ ਕੇ ਪਪਲਪ੍ਰੀਤ ਦੀ ਬ੍ਰੇਜਾ ਕਾਰ ’ਚ ਬੈਠ ਕੇ ਨੰਗਲ ਅੰਬੀਆਂ ਗੁਰਦੁਆਰੇ ਪਹੁੰਚਿਆ ਸੀ। ਇਥੇ ਆਉਣ ਤੋਂ ਬਾਅਦ ਅੰਮ੍ਰਿਤਪਾਲ ਬਾਥਰੂਮ ’ਚ ਫ੍ਰੈਸ਼ ਹੋਇਆ ਅਤੇ ਕੱਪੜੇ ਬਦਲੇ ਤੇ ਖਾਣਾ ਖਾਧਾ। ਗ੍ਰੰਥੀ ਰਣਜੀਤ ਸਿੰਘ ਦੇ ਪੁੱਤਰ ਜਤਿੰਦਰ ਸਿੰਘ ਦੇ ਕੱਪੜੇ ਤੇ ਗ੍ਰੰਥੀ ਦੀ ਜੈਕਟ ਪਾ ਕੇ ਆਪਣੇ ਕੱਪੜੇ ਲਿਫਾਫੇ ਵਿਚ ਰੱਖ ਕੇ ਫ਼ਰਾਰ ਹੋਇਆ ਸੀ। ਇਸੇ ਦੌਰਾਨ ਬ੍ਰੇਜਾ ਕਾਰ ਗੁਰਦੁਆਰੇ ਦੇ ਬਾਹਰ ਸੜਕ ’ਤੇ ਖੜ੍ਹੀ ਸੀ। ਇਸ ਤੋਂ ਬਾਅਦ ਜਿਸ ਸਮੇਂ ਅੰਮ੍ਰਿਤਪਾਲ ਗੁਰਦੁਆਰੇ ’ਚ ਗ੍ਰੰਥੀ ਨਾਲ ਫ਼ਰਾਰੀ ਦੀ ਰਣਨੀਤੀ ਤਿਆਰ ਕਰ ਰਿਹਾ ਸੀ, ਉਸ ਸਮੇਂ ਬਾਹਰ ਗ੍ਰੰਥੀ ਨੇ ਹੀ ਪਿੰਡ ਦੇ ਕੋਲ ਤਿੰਨ ਨੌਜਵਾਨਾਂ ਨੂੰ ਦੋ ਮੋਟਰਸਾਈਕਲਾਂ ’ਤੇ ਬੁਲਾਇਆ ਸੀ। ਗ੍ਰੰਥੀ ਨੇ ਹੀ ਅੰਮ੍ਰਿਤਪਾਲ ਨੂੰ ਭੱਜਣ ਲਈ ਬਾਈਕ ਦਾ ਪ੍ਰਬੰਧ ਕੀਤਾ ਸੀ। ਇਸ ਤੋਂ ਬਾਅਦ ਆਪਣੀ ਸਕੂਟਰੀ ’ਤੇ ਗ੍ਰੰਥੀ ਨੇ ਅੰਮ੍ਰਿਤਪਾਲ ਦੀ ਬ੍ਰੇਜਾ ਤਕ ਉਸ ਨੂੰ ਪਹੁੰਚਾਇਆ ਅਤੇ ਉਥੇ ਪਹਿਲਾਂ ਹੀ ਉਡੀਕ ਕਰ ਰਹੇ ਦੋ ਮੋਟਰਸਾਈਕਲ ਸਵਾਰਾਂ ਨਾਲ ਭੱਜਣ ਦੀ ਯੋਜਨਾ ਬਾਰੇ ਵਿਚਾਰ ਕੀਤਾ। ਇਥੇ ਗ੍ਰੰਥੀ ਨੇ ਅੰਮ੍ਰਿਤਪਾਲ ਨੂੰ ਬਾਈਕ ’ਤੇ ਬੈਠਣ ਤੋਂ ਬਾਅਦ ਉਸ ਨੂੰ ਕਿਸ ਰਸਤੇ ਰਾਹੀਂ ਨਿਕਲਣਾ ਹੈ, ਬਾਰੇ ਇਸ਼ਾਰਾ ਕਰ ਕੇ ਸਮਝਾਇਆ। ਪਹਿਲਾਂ ਅੰਮ੍ਰਿਤਪਾਲ ਪਪਲਪ੍ਰੀਤ ਨਾਲ ਬਾਈਕ ’ਤੇ ਬੈਠ ਕੇ ਨਿਗਲਿਆ, ਫਿਰ ਦੂਸਰੀ ਬਾਈਕ ’ਤੇ ਉਸ ਦੇ ਤਿੰਨ ਹੋਰ ਸਾਥੀ ਬੈਠ ਕੇ ਨਿਕਲ ਗਏ।
ਓਧਰ ਪੁਲਿਸ ਨੇ ਗ੍ਰੰਥੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ।
Posted By: Jagjit Singh