ਤੇਜਿੰਦਰ ਕੌਰ ਥਿੰਦ, ਜਲੰਧਰ : ਸਰਕਾਰੀ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਿੱਠਾਪੁਰ ਨੂੰ ਸਖਤ ਮੁਕਾਬਲੇ ਮਗਰੋਂ 3-1 ਨਾਲ ਹਰਾ ਕੇ 15ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਮਾਤਾ ਪ੫ਕਾਸ਼ ਕੌਰ ਕੱਪ (ਅੰਡਰ 19 ਸਕੂਲੀ ਲੜਕੇ) ਦੇ ਸੈਮੀਫਾਈਨਲ 'ਚ ਪ੫ਵੇਸ਼ ਕਰ ਲਿਆ ਹੈ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੇ ਜਾ ਰਹੇ ਉਕਤ ਟੂਰਨਾਮੈਂਟ ਦੇ ਪੰਜਵੇਂ ਦਿਨ ਦੇ ਬਾਕੀ ਮੈਚਾਂ 'ਚ ਮਾਤਾ ਗੁਜਰੀ ਸਕੂਲ ਸ਼ਾਹਬਾਦ ਮਾਰਕੰਡਾ ਤੇ ਸ੫ੀ ਗੁਰੂ ਤੇਗ ਬਹਾਦੁਰ ਸਕਲ਼ ਬਾਬਾ ਬਕਾਲਾ ਦੀਆਂ ਟੀਮਾਂ 2-2 ਦੀ ਬਰਾਬਰੀ 'ਤੇ ਰਹੀਆਂ ਜਦਕਿ ਖਾਲਸਾ ਕਾਲਜੀਏਟ ਸਕੂਲ ਅੰਮਿ੫ਤਸਰ ਨੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੂੰ 4-3 ਨਾਲ ਮਾਤ ਦਿੱਤੀ।

ਸਰਕਾਰੀ ਮਾਡਲ ਸਕੂਲ ਜਲੰਧਰ ਨੂੰ ਮਿੱਠਾਪੁਰ ਦੀ ਟੀਮ ਨੂੰ ਹਰਾਉਣ ਲਈ ਕਾਫੀ ਪਸੀਨਾ ਵਹਾਉਣਾ ਪਿਆ। ਖੇਡ ਦੇ ਪਹਿਲੇ ਅੱਧ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ। ਮਾਡਲ ਸਕੂਲ ਵੱਲੋਂ ਸੁਰਦਰਸ਼ਨ ਸਿੰਘ ਨੇ 2 ਤੇ ਗੁਰਪਾਲ ਸਿੰਘ ਨੇ 1 ਗੋਲ ਕੀਤਾ ਜਦਕਿ ਮਿੱਠਾਪੁਰ ਵੱਲੋਂ ਇਕੋ ਇਕ ਗੋਲ ਹਰਕਰਨ ਸਿੰਘ ਨੇ ਕੀਤਾ। ਇਸ ਮੈਚ 'ਚ ਜਿੱਤ ਨਾਲ ਸਰਕਾਰੀ ਮਾਡਲ ਸਕੂਲ ਦੋ ਮੈਚਾਂ 'ਚ ਜਿੱਤ ਦਰਜ ਕਰ ਕੇ 6 ਅੰਕ ਹਾਸਲ ਕਰ ਕੇ ਸੈਮੀਫਾਈਨਲ 'ਚ ਪ੫ਵੇਸ਼ ਕਰ ਲਿਆ।

ਦੂਜਾ ਮੈਚ ਮਾਤਾ ਗੁਜਰੀ ਸਕੂਲ ਸ਼ਾਹਬਾਦ ਤੇ ਬਾਬਾ ਬਕਾਲਾ ਦੀ ਟੀਮਾਂ ਦਰਮਿਆਨ ਸੰਘਰਸ਼ਪੂਰਨ ਰਿਹਾ। ਸ਼ਾਹਬਾਦ ਵੱਲੋਂ ਉਧਮਜੀਤ ਤੇ ਸੁਖਚੈਨ ਨੇ ਗੋਲ ਕੀਤੇ ਜਦਕਿ ਬਾਬਾ ਬਕਾਲਾ ਵੱਲੋਂ ਗੁਰਸੇਵਕ ਤੇ ਗੁਰਭਿੰਦਰ ਨੇ ਗੋਲ ਕੀਤੇ।

ਤੀਜੇ ਮੈਚ 'ਚ ਖਾਲਸਾ ਕਾਲਜੀਏਟ ਸਕੂਲ ਅੰਮਿ੫ਤਸਰ ਨੂੰ ਮਾਲਵਾ ਖਾਲਸਾ ਸਕੂਲ ਤੋਂ ਕਾਫੀ ਟੱਕਰ ਮਿਲੀ। ਅੱਧੇ ਸਮੇਂ ਤਕ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ 'ਤੇ ਸਨ। ਅਜੇਪਾਲ ਸਿੰਘ ਨੇ ਦੋ ਗੋਲ ਕੀਤੇ। ਉਸ ਵੱਲੋਂ ਆਖਰੀ ਮਿੰਟ 'ਚ ਕੀਤੇ ਗੋਲ ਸਦਕਾ ਅੰਮਿ੫ਤਸਰ 4-3 ਨਾਲ ਜੇਤੂ ਰਿਹਾ ਜਦਕਿ ਇਕ ਗੋਲ ਬਰਿੰਦਰ ਸਿੰਘ ਤੇ ਇਕ ਗੋਲ ਗੁਰਪ੫ੀਤ ਸਿਮਘ ਨੇ ਕੀਤਾ। ਜਦਕਿ ਲੁਧਿਆਣਾ ਦੇ ਓਂਕਾਰ ਸਿੰਘ ਨੇ ਹੈਟਿ੫ਕ ਕੀਤੀ।

ਵੀਰਵਾਰ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਕਰਨਲ ਬਲਬੀਰ ਸਿੰਘ, ਕੌਮਾਂਤਰੀ ਹਾਕੀ ਖਿਡਾਰੀ ਮਨਦੀਪ ਸਿੰਘ ਤੇ ਸੁੱਚਾ ਸਿੰਘ ਅਥਲੀਟ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਪ੫ਧਾਨ ਹਰਭਜਨ ਸਿੰਘ ਕਪੂਰ, ਗੁਰਸ਼ਰਨ ਸਿੰਘ ਕਪੂਰ, ਮਨਮੋਹਨ ਸਿੰਘ ਕਪੂਰ, ਵਰਿੰਦਰ ਸਿੰਘ ਉਲੰਪੀਅਨ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਸੰਜੀਵ ਕੁਮਾਰ ਉਲੰਪੀਅਨ, ਮੁਖਬੈਨ ਸਿੰਘ ਉਲੰਪੀਅਨ, ਬਲਜੀਤ ਸਿੰਘ ਸੈਣੀ ਉਲੰਪੀਅਨ, ਰਿਪੁਦਮਨ ਕੁਮਾਰ ਸਿੰਘ ਕੌਮਾਂਤਰੀ ਖਿਡਾਰੀ ਹਰਵਿੰਦਰ ਸਿੰਘ ਮਿੱਠਾ, ਪੀਐੱਸ ਅਰੋੜਾ, ਗੁਰਦੀਪ ਸਿੰਘ ਸੰਘਾ ਕੈਨੇਡਾ ਤੇ ਸੁਰੇਸ਼ ਠਾਕੁਰ ਕੌਮਾਂਤਰੀ ਅੰਪਾਇਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

11 ਜਨਵਰੀ ਦੇ ਮੈਚ

ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਬਨਾਮ ਮਾਤਾ ਗੁਜਰੀ ਸਕੂਲ ਸ਼ਾਹਬਾਦ ਮਾਰਕੰਡਾ 12 ਵਜੇ।

ਬੀਆਰਸੀ ਦਾਨਾਪੁਰ ਬਨਾਮ ਖਾਲਸਾ ਕਾਲਜੀਏਟ ਸਕੂਲ ਅੰਮਿ੫ਤਸਰ 2 ਵਜੇ।