ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਦਿਨੋਂ-ਦਿਨ ਵਧਦੀ ਜਾ ਰਹੀ ਮਹਿੰਗਾਈ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਗਰੀਬ ਲੋਕਾਂ ਦੀ ਜੇਬ 'ਤੇ ਮਹਿੰਗਾਈ ਦਾ ਪੈ ਰਿਹਾ ਵੱਡਾ ਬੋਝ ਸਰਕਾਰਾਂ ਦੀ ਨਲਾਇਕੀ ਦਾ ਸਾਫ਼ ਤੇ ਸਪੱਸ਼ਟ ਸਬੂਤ ਹੈ। ਜੈਵਿਕ ਖੇਤੀ ਮਾਹਿਰ ਅਮਰਜੀਤ ਸਿੰਘ ਭੰਗੂ, ਸਮਾਜ ਸੇਵਕ ਅੰਮਿ੍ਤ ਸ਼ਰਮਾ, ਰਾਮ ਮੰਦਿਰ ਕਮੇਟੀ ਦੇ ਪ੍ਰਧਾਨ ਜਸਪਾਲ ਸੁਖੀਜਾ ਤੇ ਵਿਸ਼ਵਕਰਮਾ ਭਵਨ ਕਮੇਟੀ ਦੇ ਪ੍ਰਧਾਨ ਕੁੰਦਨ ਸਿੰਘ ਰੇਹਸ਼ੀ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ, ਜਿਸ ਨਾਲ ਮੱਧ ਵਰਗ ਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕੇ ਕੇਂਦਰ ਅਤੇ ਪੰਜਾਬ ਸਰਕਾਰਾਂ ਮਹਿੰਗਾਈ 'ਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾਂ ਨਾਲ ਨਕਾਮ ਸਾਬਤ ਹੋਈਆਂ ਹਨ, ਜਿਸ ਕਰ ਕੇ ਇਹ ਆਪਸੀ ਦੂਸਣਬਾਜ਼ੀ ਦਾ ਨਵਾਂ ਤਰੀਕਾ ਅਪਣਾ ਕੇ ਗਰੀਬ ਲੋਕਾਂ ਨੂੰ ਉਲਝਾ ਰਹੀਆਂ ਹਨ ਅਤੇ ਮਹਿੰਗਾਈ 'ਤੇ ਕਾਬੂ ਨਹੀਂ ਪਾ ਰਹੀਆਂ।

ਡਾ. ਐੱਸ ਯੂਸਫ਼ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਦੇ ਸਿਰ 'ਤੇ ਜਿੱਤਾਂ ਪ੍ਰਰਾਪਤ ਕਰ ਕੇ ਸਿਆਸੀ ਲੋਕ ਰਾਜ ਭੋਗ ਰਹੇ ਹਨ, ਉਨ੍ਹਾਂ ਨੂੰ ਮਹਿੰਗਾਈ ਦੇ ਬੋਝ ਹੇਠੋਂ ਕੱਢਣ ਲਈ ਵੀ ਠੋਸ ਉਪਰਾਲਾ ਕਰਨਾ ਚਾਹੀਦਾ ਹੈ।