ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ 'ਤੇ ਕਾਬਜ਼ ਧੜੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਸਿੱਖ ਸੰਗਤ ਦੀਆਂ ਕੱਟੀਆਂ ਗਈਆਂ ਵੋਟਾਂ ਦੁਬਾਰਾ ਬਣਾਉਣ ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅੰਮਿ੍ਤਪਾਲ ਸਿੰਘ ਲਵਲੀ, ਹਰਪ੍ਰਰੀਤ ਸਿੰਘ ਭਸੀਨ, ਜੋਗਿੰਦਰ ਸਿੰਘ ਟੱਕਰ ਅਤੇ ਸੱਤਪਾਲ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਧਾਨਗੀ ਹਾਸਲ ਕਰਨ ਲਈ ਉਕਤ ਧਿਰ ਵੱਲੋਂ ਸਿੱਖ ਸੰਗਤ ਦੀਆਂ ਵੋਟਾਂ ਜਾਣਬੁਝ ਕੇ ਕੱਟ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਕ ਡੀਸੀ ਜਲੰਧਰ ਵੱਲੋਂ ਹੁਕਮ ਜਾਰੀ ਕਰ ਕੇ ਸਿੱਖ ਸੰਗਤ ਨੂੰ ਵੋਟਾਂ ਬਣਾਉਣ ਲਈ ਕਿਹਾ ਗਿਆ ਹੈ, ਜਿਸ ਨਾਲ ਇਲਾਕੇ ਦੀ ਸੰਗਤ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਅਸਿਸਟੈਂਟ ਕਮਿਸ਼ਨਰ ਰਮਨਦੀਪ ਸਿੰਘ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਸੰਗਤ ਦੀ ਮੈਂਬਰਸ਼ਿਪ ਤਾਂ ਬਰਕਰਾਰ ਰੱਖੀ ਗਈ ਹੈ ਪਰ ਵੋਟਾਂ ਵਾਲੀ ਲਿਸਟ 'ਚੋਂ ਨਾਂ ਕੱਟੇ ਗਏ ਹਨ। ਬੇਨਤੀ ਕਰਨ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਗਜ਼ਾਂ ਪੱਤਰਾਂ ਦੀ ਘੋਖ ਕਰ ਕੇ ਸੰਵਿਧਾਨ ਮੁਤਾਬਕ ਸਿੱਖ ਸਮੇਤ ਸਹਿਜਧਾਰੀ ਚੰਦਾ ਦੇ ਕੇ ਮੈਂਬਰ ਬਣ ਸਕਦਾ ਹੈ। ਹੁਕਮਾਂ ਅਨੁਸਾਰ ਜੋ ਵੀ ਸਿੱਖ ਸੰਗਤ ਵੋਟਾਂ ਤੋਂ ਵਾਂਝੀ ਹੈ, ਉਹ ਜੋ ਵੀ ਕਮੇਟੀ ਗੁਰਦੁਆਰਾ ਸਾਹਿਬ ਵਿਚ ਕੰਮ ਕਰ ਰਹੀ ਹੈ, ਉਸ ਕੋਲ ਜਾ ਕੇ ਆਪਣੀਆਂ ਵੋਟਾਂ ਜਲਦ ਤੋਂ ਜਲਦ ਬਣਾਉਣ। ਉੁਨ੍ਹਾਂ ਕਿਹਾ ਕਿ ਡੀਸੀ ਜਲੰਧਰ ਵੋਟਾਂ ਬਣਾਉਣ ਦੀ ਪ੍ਰਕਿਰਿਆ ਦੀ ਜਾਂਚ ਕਰਨ ਤੋਂ ਬਾਅਦ ਚੋਣ ਕਰਵਾਉਣ ਦਾ ਹੁਕਮ ਜਾਰੀ ਕਰਨਗੇ। ਜੇਕਰ ਕਾਬਜ਼ ਧਿਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਹ ਫਿਰ ਦੁਬਾਰਾ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਦੱਸਿਆ ਕਿ ਸਿੱਖ ਸੰਗਤ ਦੀਆਂ ਵੋਟਾਂ ਬਣਾਉਣ ਸਬੰਧੀ ਲੰਬੀ ਲੜਾਈ ਲੜਨ ਤੋਂ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।