ਮਦਨ ਭਾਰਦਵਾਜ, ਜਲੰਧਰ : ਟਾਂਡਾ ਰੋਡ ਤੇ ਦਕੋਹਾ ਰੇਲਵੇ ਫਾਟਕਾਂ Ýਤੇ ਅੰਡਰ ਬਿ੍ਜ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਹੁਣ ਇਨ੍ਹਾਂ 'ਤੇ ਕੰਮ ਵੀ ਸ਼ੁਰੂ ਕਰਨ ਲਈ ਰੇਲਵੇ ਅਥਾਰਿਟੀ ਨਾਲ ਗੱਲਬਾਤ ਕੀਤੀ ਜਾਏਗੀ ਅਤੇ ਇਨ੍ਹਾਂ ਦੀਆਂ ਡਰਾਇੰਗਾਂ ਤਿਆਰ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਕਮਿਸ਼ਨਰ ਤੇ ਸਮਾਰਟ ਸਿਟੀ ਦੇ ਸੀਈਓ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਉਕਤ ਦੋਵੇਂ ਪ੍ਰਰਾਜੈਕਟ ਲਗਪਗ 8-8 ਕਰੋੜ ਦੇ ਹਨ ਜਿਨ੍ਹਾਂ 'ਚੋਂ 50 ਫ਼ੀਸਦੀ ਪੰਜਾਬ ਇਨਫਰਾਸਟੱਕਚਰ ਡਿਵੈਲਪਮੈਂਟ ਬੋਰਡ (ਪੀਐਮਆਈਡੀਬੀ) ਤੇ 50 ਫ਼ੀਸਦੀ ਰੇਲਵੇ ਖਰਚ ਕਰੇਗਾ। ਉਨ੍ਹਾਂ ਨੇ ਕਿਹਾ ਕਿ ਟਾਂਡਾ ਰੋਡ ਅੰਡਰ ਬਿ੍ਜ ਲਈ ਕਿਥੋਂ ਕੰਮ ਸ਼ੁਰੂ ਹੋਵੇਗਾ ਅਤੇ ਕਿਥੇ ਤਕ ਜਾਏਗਾ, ਇਸ ਬਾਰੇ ਰੇਲਵੇ ਨੇ ਹੀ ਡਰਾਇੰਗ ਤਿਆਰ ਕਰਨੀ ਹੈ ਤੇ ਰਹੀ ਜ਼ਮੀਨ ਦੀ ਉਹ ਨਗਰ ਨਿਗਮ ਵੱਲੋਂ ਦੇ ਦਿੱਤੀ ਜਾਏਗੀ। ਟਾਂਡਾ ਰੋਡ ਰੇਲਵੇ ਫਾਟਕ ਤੇ ਅਕਸਰ ਵਧੇਰੇ ਰੇਲਵੇ ਆਵਾਜਾਈ ਕਾਰਨ ਬਹੁਤ ਵਾਰ ਅਤੇ ਲੰਮੇ ਸਮੇਂ ਲਈ ਫਾਟਕ ਬੰਦ ਰਹਿੰਦਾ ਹੈ ਜਿਸ ਕਾਰਨ ਟਰੈਫਿਕ ਸਮੱਸਿਆ ਪੈਦਾ ਹੋ ਜਾਂਦੀ ਹੈ। ਲੋਕਾਂ ਨੇ ਉਕਤ ਰੇਲਵੇ ਫਾਟਕ 'ਤੇ ਆਰਓਬੀ ਜਾਂ ਯੂਆਰਬੀ ਬਣਾਉਣ ਦੀ ਮੰਗ ਕੀਤੀ ਸੀ। ਇਸ 'ਤੇ ਕਾਫੀ ਸਮੇਂ ਤਕ ਸਰਕਾਰ ਵਲੋਂ ਯਤਨ ਜਾਰੀ ਰਹੇ ਤੇ ਹੁਣ ਕਿਤੇ ਜਾ ਕੇ ਰੇਲਵੇ ਨੇ ਮਨੁਜ਼ੂਰੀ ਦਿੱਤੀ ਹੈ।

ਡੀਸੀ ਨੇ ਕੀਤੀ ਸੀ ਪੈਮਾਇਸ਼

ਇਹ ਵਰਨਣਯੋਗ ਹੈ ਕਿ ਲਗਪਗ 2 ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਗਰ ਨਿਗਮ ਤੇ ਲੋਕ ਨਿਰਮਾਣ ਦੇ ਇੰਜੀਨੀਅਰਾਂ ਨੂੰ ਨਾਲ ਲੈ ਕੇ ਟਾਂਡਾ ਰੋਡ ਰੇਲਵੇ ਫਾਟਕ ਦੇ ਅੰਡਰ ਬਿ੍ਜ ਬਣਾਉਣ ਬਾਰੇ ਪੈਮਾਇਸ਼ ਕੀਤੀ ਸੀ ਜਿਸ ਦੀ ਰਿਪੋਰਟ ਸਰਕਾਰ ਅਤੇ ਰੇਲਵੇ ਨੂੰ ਭੇਜੀ ਸੀ। ਸਰਕਾਰ ਨਾਲ ਲੰਮੇ ਸਮੇਂ ਤਕ ਚਿੱਠੀ ਪੱਤਰ ਕਰਨ ਦੇ ਬਾਅਦ ਰੇਲਵੇ ਨੇ ਟਾਂਡਾ ਰੋਡ ਦੇ ਅੰਡਰ ਬਿ੍ਜ ਦੀ ਮਨਜ਼ੂਰੀ ਦੇ ਦਿੱਤੀ।

ਇਸ ਦੌਰਾਨ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਦਕੋਹਾ ਰੇਲਵੇ ਫਾਟਕ 'ਤੇ ਵੀ ਅੰਡਰ ਬਿ੍ਜ ਬਣਾਉਣ ਦੀ ਮਨਜ਼ੂਰੀ ਰੇਲਵੇ ਨੇ ਦੇ ਦਿੱਤੀ ਹੈ ਅਤੇ ਇਸ 'ਤੇ ਵੀ ਛੇਤੀ ਹੀ ਕੰਮ ਸ਼ੁਰੂ ਕਰਨ ਲਈ ਰੇਲਵੇ ਪ੍ਰਸ਼ਾਸਨ ਨਾਲ ਚਿੱਠੀ ਪੱਤਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੇ 50 ਫ਼ੀਸਦੀ ਪੀਐਮਆਈਡੀਬੀ ਅਤੇ 50 ਫੀਸਦੀ ਰੇਲਵੇ ਖਰਚ ਕਰੇਗਾ ਅਤੇ ਇਹ ਵੀ ਪ੍ਰਰਾਜੈਕਟ 8 ਕਰੋੜ ਦੇ ਲਗਪਗ ਦਾ ਹੈ।