ਜੇਐੱਨਐੱਨ, ਜਲੰਧਰ : ਨਜ਼ਦੀਕੀ ਪਿੰਡ ਬਿਰਕਾ 'ਚ ਲੁਟੇਰੇ ਕੇਨਰਾ ਬੈਂਕ ਦਾ ਏਟੀਐੱਮ ਗੈਸ ਕਟਰ ਨਾਲ ਕੱਟਣ ਤੋਂ ਬਾਅਦ ਨਕਦੀ ਸਮੇਤ ਫਰਾਰ ਹੋ ਗਏ ਹਨ। ਘਟਨਾ ਸ਼ਨਿਚਰਵਾਰ ਰਾਤ ਦੀ ਹੈ। ਜਾਣਕਾਰੀ ਮੁਤਾਬਿਕ ਚੋਰ ਏਟੀਐੱਮ ਨੂੰ ਗੈਸ ਕੱਟਰ ਨਾਲ ਕੱਟਿਆ ਤੇ ਫਿਰ ਕੈਸ਼ ਨਾਲ ਹੱਥ ਸਾਫ ਕਰ ਦਿੱਤਾ। ਸੂਤਰਾਂ ਤੋਂ ਪਤਾ ਚਲਿਆ ਕਿ ਸ਼ਨਿਚਰਵਾਰ ਨੂੰ ਏਟੀਐੱਮ ਨੂੰ ਰੁਪਇਆਂ ਨਾਲ ਭਰਿਆ ਗਿਆ ਸੀ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਇਹ ਪਤਾ ਨਹੀਂ ਲਗਿਆ ਹੈ ਕਿ ਚੋਰ ਕਿੰਨਾ ਕੈਸ਼ ਲੈ ਗਏ ਹਨ।

Posted By: Amita Verma