ਜਤਿੰਦਰ ਪੰਮੀ, ਜਲੰਧਰ

ਓਲੰਪਿਕ 'ਚ ਖੇਡਣ ਜਾ ਰਹੀ ਭਾਰਤੀ ਹਾਕੀ ਟੀਮ 'ਚ ਸ਼ਾਮਲ ਜਲੰਧਰ ਦੇ ਮਿੱਠਾਪੁਰ ਵਾਸੀ ਮਨਪ੍ਰਰੀਤ ਸਿੰਘ, ਮਨਦੀਪ ਸਿੰਘ ਤੇ ਖੁਸਰੋਪੁਰ ਵਾਸੀ ਹਾਰਦਿਕ ਸਿੰਘ ਨੂੰ ਜਲੰਧਰੀਆ ਨੇ ਗੁੱਡ ਲਕ ਕਿਹਾ ਹੈ। ਮਿੱਠਾਪੁਰ ਵਾਸੀ ਮਨਪ੍ਰਰੀਤ ਟੀਮ ਦੇ ਕਪਤਾਨ ਹਨ ਤੇ ਨਾਲ ਹੀ ਓਲੰਪਿਕ ਖੇਡਾਂ 'ਚ ਦੇਸ਼ ਦੇ ਝੰਡਾਬਰਦਾਰ ਵੀ ਹਨ। ਜਲੰਧਰੀਆ ਨੂੰ ਪੂਰੀ ਆਸ ਹੈ ਕਿ ਭਾਰਤੀ ਹਾਕੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਗੋਲਡ ਮੈਡਲ 'ਤੇ ਮੋਹਰ ਲਾਵੇਗੀ। ਸਾਰੇ ਖਿਡਾਰੀ ਅਭਿਆਸ ਦੌਰਾਨ ਮੈਦਾਨ 'ਚ ਖੂਬ ਪਸੀਨਾ ਵਹਾ ਚੁੱਕੇ ਹਨ। ਦੱਸਣਯੋਗ ਹੈ ਕਿ ਜਲੰਧਰ ਦੇ ਤਿੰਨਾਂ ਖਿਡਾਰੀਆ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ ਤੇ ਉਨ੍ਹਾਂ 'ਚ ਹਾਕੀ ਪ੍ਰਤੀ ਜਨੂੰਨ ਸੀ। ਮਨਦੀਪ ਦੇ ਪਿਤਾ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਟੀਮ ਕਾਫੀ ਮਿਹਨਤ ਕਰ ਰਹੀ ਹੈ। ਸੁਪਨਾ ਉਦੋਂ ਪੂਰਾ ਹੋਵੇਗਾ ਜਦੋਂ ਟੀਮ 41 ਸਾਲ ਬਾਅਦ ਭਾਰਤ ਦੀ ਝੋਲੀ 'ਚ ਮੈਡਲ ਪਾਵੇਗੀ। ਮਨਪ੍ਰਰੀਤ ਦੀ ਮਾਤਾ ਮਨਜੀਤ ਕੌਰ ਨੇ ਟੀਮ ਨੂੰ ਗੁੱਡ ਲਕ ਕਿਹਾ ਤੇ ਵਧੀਆ ਪ੍ਰਦਰਸ਼ਨ ਜਾਰੀ ਰੱਖਣ ਲਈ ਪੇ੍ਰਰਤ ਕੀਤਾ।

-

ਕੰਧ ਟੱਪ ਕੇ ਮੈਦਾਨ 'ਚ ਪੁੱਜ ਜਾਂਦੇ ਸੀ ਮਨਪ੍ਰਰੀਤ

ਫੋਟੋ 29-31

ਪਰਿਵਾਰ ਦਾ ਕੋਈ ਵੀ ਮੈਂਬਰ ਮਨਪ੍ਰਰੀਤ ਸਿੰਘ ਦੇ ਹਾਕੀ ਖੇਡਣ ਦੇ ਹੱਕ 'ਚ ਨਹੀ ਸੀ। ਸ਼ੁਰੂ-ਸ਼ੁਰੂ 'ਚ ਮਨਪ੍ਰਰੀਤ ਆਪਣੇ ਭਰਾਵਾਂ ਨੂੰ ਖੇਡਦੇ ਹੋਏ ਵੇਖਣ ਲਈ ਮਿੱਠਾਪੁਰ ਦੇ ਖੇਡ ਮੈਦਾਨ 'ਚ ਪੁੱਜ ਜਾਂਦੇ ਸਨ। ਭਰਾਵਾਂ ਨੂੰ ਖੇਡਦੇ ਵੇਖ ਮਨਪ੍ਰਰੀਤ 'ਚ ਵੀ ਹਾਕੀ ਖੇਡਣ ਦੀ ਖਵਾਹਿਸ਼ ਵੱਧਣ ਲੱਗ ਪਈ। ਪਰਿਵਾਰ ਨਹੀਂ ਚਾਹੁੰਦਾ ਸੀ ਕਿ 7-8 ਸਾਲ ਦੀ ਉਮਰ 'ਚ ਮਨਪ੍ਰਰੀਤ ਹਾਕੀ ਸਟਿੱਕ ਹੱਥ 'ਚ ਫੜੇ। ਚਿੰਤਾ ਰਹਿੰਦੀ ਸੀ ਕਿ ਮਨਪ੍ਰਰੀਤ ਨੂੰ ਸੱਟ ਫੇਟ ਨਾ ਲੱਗ ਜਾਵੇ। ਮਨਪ੍ਰਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਹਾਕੀ 'ਚ ਸੱਟ ਨਾ ਲੱਗ ਜਾਵੇ, ਇਸ ਲਈ ਉਸ ਨੂੰ ਕਮਰੇ 'ਚ ਵੀ ਬੰਦ ਕਰ ਚੁੱਕੇ ਹਨ ਪਰ ਉਹ ਕਾਫੀ ਜ਼ਿੱਦੀ ਸੀ। ਘਰ ਦੀ ਕੰਧ ਟੱਪ ਕੇ ਮੈਦਾਨ 'ਚ ਪੁੱਜ ਜਾਂਦਾ ਸੀ। 8 ਸਾਲ ਦੀ ਉਮਰ 'ਚ ਹਾਕੀ ਸਟਿੱਕ ਹੱਥਾਂ 'ਚ ਫੜ ਲਈ ਸੀ। ਹਾਕੀ ਫੜਣ ਤੋਂ ਬਾਅਦ ਪਿੱਛੇ ਮੁੜ ਕੇ ਨਹੀ ਵੇਖਿਆ। ਇਸ ਖੇਡ 'ਚ ਇਕ ਤੋਂ ਬਾਅਦ ਇਕ ਮੁਕਾਮ ਹਾਸਲ ਕਰਦਾ ਗਿਆ।

--

ਪਰਿਵਾਰਕ ਮੈਂਬਰ ਲੱਭ ਰਹੇ ਸੀ, ਮਨਦੀਪ ਖੇਡ ਰਿਹਾ ਸੀ ਸਟੇਡੀਅਮ 'ਚ ਹਾਕੀ

ਫੋਟੋ 35,38

ਮਨਦੀਪ ਸਿੰਘ ਨੇ ਚਾਰ ਸਾਲ ਦੀ ਉਮਰ 'ਚ ਹਾਕੀ ਸਟਿੱਕ ਨੂੰ ਫੜ ਲਿਆ ਸੀ। ਪਰਿਵਾਰ 'ਚ ਵੱਡੇ ਭਰਾ ਹਮਿੰਦਰ ਸਿੰਘ ਹਾਕੀ ਖੇਡਦੇ ਸਨ। ਪਿਤਾ ਰਵਿੰਦਰ ਸਿੰਘ ਦੇ ਤਾਇਆ ਕੈਪਟਨ ਓਂਕਾਰ ਸਿੰਘ, ਹਰਬਖਸ਼ ਸਿੰਘ ਤੇ ਚਾਚਾ ਮਨਜੀਤ ਸਿੰਘ ਹਾਕੀ ਦੇ ਬਿਹਤਰ ਖਿਡਾਰੀ ਰਹੇ ਹਨ। ਰਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਬਚਪਨ ਤੋਂ ਹੀ ਸ਼ਰਾਰਤੀ ਸੀ। ਹਾਕੀ ਤੋਂ ਪਹਿਲਾਂ ਕ੍ਰਿਕਟ 'ਚ ਝੁਕਾਅ ਸੀ। ਕ੍ਰਿਕਟ ਦਾ ਐਨਾ ਰੁਝਾਨ ਨਹੀਂ ਸੀ। ਤਾਂ ਹੀ ਪਰਿਵਾਰਕ ਮੈਂਬਰਾਂ ਨੂੰ ਹਾਕੀ ਖੇਡਦੇ ਵੇਖ ਹਾਕੀ 'ਚ ਰੁਚੀ ਵੱਧ ਗਈ। 8 ਸਾਲ ਦੀ ਉਮਰ 'ਚ ਇਕ ਵਾਰ ਘਰ ਤੋਂ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਚਲਾ ਗਿਆ। ਪਰਿਵਾਰਕ ਮੈਂਬਰ ਉਸ ਨੂੰ ਲੱਭਣ ਲੱਗ ਪਏ। ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ ਕਿ ਉਹ ਸਟੇਡੀਅਮ 'ਚ ਹਾਕੀ ਖੇਡ ਰਿਹਾ ਹੈ। ਹਾਕੀ ਪ੍ਰਤੀ ਐਨਾ ਜਨੂੰਨ ਸੀ ਕਿ ਗਰਮੀ ਸਰਦੀ ਦਾ ਉਸ ਨੂੰ ਕੋਈ ਫਰਕ ਨਹੀ ਸੀ ਪੈਂਦਾ। ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਤਪਦੀ ਧੁੱਪ 'ਚ ਸਟੇਡੀਅਮ 'ਚ ਹਾਕੀ ਖੇਡਣ ਲਈ ਪੁੱਜ ਜਾਂਦਾ ਸੀ। ਟੀਮ ਓਲੰਪਿਕ ਖੇਡਣ ਜਾ ਰਹੀ ਹੈ। ਪਿੰਡ ਦੇ ਲੋਕਾਂ ਦੀ ਖੁਸ਼ੀ ਦੀ ਥਾਂ ਨਹੀ ਹੈ ਕਿ ਪੰਡ ਦੇ ਬੱਚੇ ਓਲੰਪਿਕ 'ਚ ਆਪਣਾ ਦਮਖਮ ਵਿਖਾਉਣਗੇ।

--

ਚਾਰ ਸਾਲ ਦੀ ਉਮਰ 'ਚ ਦਾਦਾ ਪ੍ਰਰੀਤਮ ਸਿੰਘ ਰਾਏ ਨੇ ਫੜਾ ਦਿੱਤੀ ਸੀ ਹਾਕੀ

ਫੋਟੋ 41-44

ਹਾਰਦਿਕ ਦੇ ਪਿਤਾ ਐੱਸਪੀ ਵਰਿੰਦਰ ਪ੍ਰਰੀਤ ਸਿੰਘ ਰਾਏ ਨੇ ਦੱਸਿਆ ਕਿ ਚਾਰ ਸਾਲ ਦੀ ਉਮਰ 'ਚ ਦਾਦਾ ਪ੍ਰਰੀਤਮ ਸਿੰਘ ਰਾਏ ਨੇ ਹਾਰਦਿਕ ਦੇ ਹੱਥਾਂ 'ਚ ਹਾਕੀ ਫੜਾ ਦਿੱਤੀ ਸੀ। ਦਾਦਾ ਸਵ. ਪ੍ਰਰੀਤਮ ਸਿੰਘ ਗਰਮੀ 'ਚ ਵੀ ਹਾਰਦਿਕ ਨੂੰ ਸਟੇਡੀਅਮ 'ਚ ਲੈ ਕੇ ਜਾਂਦੇ ਸਨ। ਹਾਰਦਿਕ ਦੀ ਮਾਂ ਕਮਲਜੀਤ ਕੌਰ ਦੀ ਮਮਤਾ ਜਾਗ ਉੱਠਦੀ ਸੀ ਕਿ ਐਨੀ ਗਰਮੀ 'ਚ ਪਾਪਾ ਬੱਚੇ ਨੂੰ ਸਟੇਡੀਅਮ ਲੈ ਜਾਂਦੇ ਹਨ। ਪ੍ਰਰੀਤਮ ਸਿੰਘ ਰਾਏ ਦਾ ਸੁਪਨਾ ਸੀ ਕਿ ਉਸ ਦਾ ਪੋਤਰਾ ਓਲੰਪੀਅਨ ਬਣੇ। ਪਿਤਾ ਵਰਿੰਦਰਪ੍ਰਰੀਤ ਸਿੰਘ ਨੇ ਕਿਹਾ ਕਿ ਹਾਰਦਿਕ ਦਾਦੇ ਦਾ ਸੁਪਨਾ ਪੂਰਾ ਕਰ ਰਿਹਾ ਹੈ। ਜਾਪਾਨ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਜਲੰਧਰ ਦੇ ਨਾਲ ਨਾਲ ਸਮੂਹ ਦੇਸ਼-ਵਾਸੀਆਂ ਦੀਆਂ ਸ਼ੁੱਭਕਾਮਨਾਵਾਂ ਹਨ। ਟੀਮ ਦੇ ਕੋਲ ਵਧੀਆ ਮੌਕਾ ਹੈ ਕਿ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੈਡਲ ਹਾਸਲ ਕਰੇ।

--

ਫੋਟੋ 49

ਪਦਮਸ਼੍ਰੀ ਓਲੰਪੀਅਨ ਪਰਗਟ ਸਿੰਘ ਨੇ ਕਿਹਾ ਕਿ ਟੀਮ 'ਚ ਨੌਜਵਾਨ ਖਿਡਾਰੀ ਹਨ। ਟੀਮ ਬਿਹਤਰ ਪ੍ਰਦਰਸ਼ਨ ਕਰੇਗੀ। ਭਾਰਤੀ ਹਾਕੀ ਟੀਮ ਕਿਸੇ ਵੀ ਟੀਮ ਨੂੰ ਹਰਾਉਣ ਦਾ ਦਮ ਰੱਖਦੀ ਹੈ। ਟੀਮ ਜੋਸ਼ ਦੇ ਨਾਲ ਭਰੀ ਹੋਈ ਹੈ। ਗੋਲਡ ਮੈਡਲ ਆਉਣ ਦੀ ਆਸ ਹੈ।

--

ਫੋਟੋ 42

ਪਦਮਸ਼੍ਰੀ ਕਰਤਾਰ ਸਿੰਘ ਨੇ ਕਿਹਾ ਕਿ ਮੈਚ 'ਚ ਟੀਮ ਬਿਹਤਰ ਪ੍ਰਦਰਸ਼ਨ ਕਰੇਗੀ, ਉਹ ਮੈਡਲ 'ਤੇ ਮੋਹਰ ਲਾਉਣ। ਭਾਰਤੀ ਹਾਕੀ ਟੀਮ 'ਚ ਭਰਪੂਰ ਸਮਰੱਥਾ ਹੈ। 41 ਸਾਲਾਂ ਦੇ ਮੈਡਲ ਦੇ ਸੋਕੇ ਨੂੰ ਪੂਰਾ ਕਰਨ 'ਚ ਹਾਕੀ ਟੀਮ ਸਮਰੱਥ ਹੈ। ਜਲੰਧਰ ਦੇ ਨਾਲ ਨਾਲ ਦੇਸ਼ਵਾਸੀਆਂ ਨੂੰ ਕਾਫੀ ਆਸਾਂ ਹਨ।

--

ਫੋਟੋ 46

ਓਲੰਪੀਅਨ ਹਰਪ੍ਰਰੀਤ ਮੰਡੇਰ ਨੇ ਭਾਰਤੀ ਹਾਕੀ ਟੀਮ ਨੂੰ ਗੁੱਡਲੱਕ ਕਰਦੇ ਹੋਏ ਬਿਹਤਰ ਪ੍ਰਦਰਸ਼ਨ ਜਾਰੀ ਰੱਖਣ ਲਈ ਕਿਹਾ। ਟੀਮ ਹਰ ਟੀਮ ਦੇ ਨਾਲ ਇਕ ਵੱਖਰੀ ਰਣਨੀਤੀ ਦੇ ਨਾਲ ਖੇਡਣ। ਹਰ ਦਿਨ ਇਕ ਨਵਾਂ ਮੈਚ ਹੁੰਦਾ ਹੈ। ਦਬਾਅ 'ਚ ਨਾ ਖੇਡੋ। ਮੈਦਾਨ 'ਚ ਜੋਸ਼ ਨਾਲ ਭਰਪੂਰ ਰਹੋ।

--

ਫੋੋਟੋ 45

ਓਲੰਪੀਅਨ ਗੁਨਦੀਪ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਨਾਲ ਨਾਲ ਦੇਸ਼-ਵਾਸੀਆਂ ਦੀਆਂ ਸ਼ੁੱਭ-ਕਾਮਨਾਵਾਂ ਨਾਲ ਹਨ। ਟੀਮ 'ਚ ਨੌਜਵਾਨ ਖਿਡਾਰੀ ਜ਼ਿਆਦਾ ਹਨ। ਭਾਰਤੀ ਟੀਮ ਕਈ ਬਿਹਤਰ ਟੀਮਾਂ ਨੂੰ ਹਰਾ ਚੁੱਕੀ ਹੈ। ਕਿਸੇ ਟੀਮ ਨੂੰ ਕਮਜ਼ੋਰ ਨਾ ਸਮਝੋ ਸਗੋਂ ਹਰ ਮੈਚ ਜੋਸ਼ ਦੇ ਨਾਲ ਖੇਡੋ। ਮੈਦਾਨ 'ਚ ਵਧੀਆ ਪ੍ਰਦਰਸ਼ਨ ਕਰ ਕੇ ਹੀ ਮੈਚ 'ਚ ਜਿੱਤ ਦਰਜ ਕਰ ਸਕਦੇ ਹਨ।

--

10 ਸਾਲ ਦੀ ਉਮਰ 'ਚ ਸਾਈਕਲ 'ਤੇ ਟੂਰਨਾਮੈਂਟ ਖੇਡਣ ਲਈ ਪੁੱਜ ਜਾਂਦਾ ਸੀ ਵਰੁਣ

ਫੋਟੋ 59, 62

ਮਿੱਠਾਪੁਰ ਦੇ ਖਿਡਾਰੀ ਵਰੁਣ ਕੁਮਾਰ 8 ਸਾਲ ਦੀ ਉਮਰ 'ਚ ਹਾਕੀ ਸਟਿੱਕ ਫੜਣ ਦੇ ਨਾਲ ਹੀ 10 ਸਾਲ ਦੀ ਉਮਰ 'ਚ ਪਿੰਡ ਕੁੱਕੜ ਪਿੰਡ ਤੇ ਧੰਨੋਵਾਲੀ 'ਚ ਹੋਣ ਵਾਲੇ ਹਾਕੀ ਟੂਰਨਾਮੈਂਟ ਖੇਡਣ ਲਈ ਸਾਈਕਲ 'ਤੇ ਪੁੱਜ ਜਾਂਦਾ ਸੀ। ਹਾਕੀ ਦਾ ਜਨੂੰਨ ਐਨਾ ਸੀ ਕਿ ਰਿਸ਼ਤੇਦਾਰਾਂ ਦੇ ਘਰ 'ਚ ਹੋਣ ਵਾਲਾ ਸਮਾਗਮਾਂ 'ਚ ਨਹੀ ਜਾਂਦਾ ਸੀ। ਟੂਰਨਾਮੈਂਟ 'ਚ ਖੇਡਣ ਦਾ ਐਨਾ ਸ਼ੌਕ ਸੀ ਕਿ ਰੋਟੀ ਖਾਣੀ ਛੱਡ ਦਿੰਦਾ ਸੀ। ਵਰੁਣ ਦੇ ਪਿਤਾ ਬ੍ਹਮਾਨੰਦ ਤੇ ਮਾਂ ਸ਼ਕੁੰਤਲਾਦੇਵੀ ਨੇ ਦੱਸਿਆ ਕਿ ਮਨਪ੍ਰਰੀਤ ਤੇ ਮਨਦੀਪ ਚੰਗੇ ਦੋਸਤ ਸੀ। ਇਕੱਠਿਆਂ ਹਾਕੀ ਖੇਡਣੀ ਸ਼ੁਰੂ ਕੀਤੀ।

--

ਫੋਟੋ 63

ਡੀਸੀ ਘਨਸ਼ਿਆਮ ਥੋਰੀ ਨੇ ਹਾਕੀ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਹਰ ਮੈਚ 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਕਿਹਾ। ਟੀਮ ਜੋਸ਼ ਦੇ ਨਾਲ ਖੇਡੇ। ਜਲੰਧਰ ਦੇ ਨਾਲ ਨਾਲ ਦੇਸ਼-ਵਾਸੀਆਂ ਦੀਆਂ ਸ਼ੁੱਭ-ਕਾਮਨਾਵਾਂ ਤੁਹਾਡੇ ਨਾਲ ਹਨ। ਮੈਦਾਨ 'ਚ ਹਾਂ ਪੱਖੀ ਸੋਚ ਨਾਲ ਉਤਰੋ।

--

ਫੋਟੋ 64

ਰਕਸ਼ਕ ਸਪੋਰਟਸ ਦੇ ਐੱਮਡੀ ਸੰਜੇ ਕੋਹਲੀ ਨੇ ਭਾਰਤੀ ਹਾਕੀ ਟੀਮ ਨੂੰ ਸ਼ੁੱਭ-ਕਾਮਨਾਵਾਂ ਦਿੰਦਿਆਂ ਤਾਲਮੇਲ ਦੇ ਨਾਲ ਖੇਡਣ ਲਈ ਕਿਹਾ। ਟੀਮ 'ਚ ਨੌਜਵਾਨ ਖਿਡਾਰੀ ਹਨ। ਜੋਸ਼ ਨਾਲ ਭਰੀ ਹੋਈ ਹੈ। ਮੈਡਲ ਦੀ ਉਮੀਦ ਹੈ।

--

ਫੋਟੋ 69

ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਕਪਤਾਨ ਮਨਪ੍ਰਰੀਤ ਸਿੰਘ ਤੋਂ ਦੇਸ਼ ਨੂੰ ਕਾਫੀ ਉਮੀਦਾਂ ਰਹਿਣਗੀਆਂ। ਟੀਮ ਪਹਿਲਾਂ ਕਈ ਵਧੀਆ ਟੀਮਾਂ ਨੂੰ ਹਰਾ ਚੁੱਕੀ ਹੈ ਜਿਸ ਨਾਲ ਓਲੰਪਿਕ ਮੈਚਾਂ 'ਚ ਫਾਇਦਾ ਮਿਲੇਗਾ। ਭਾਰਤੀ ਟੀਮ ਕਿਸੇ ਟੀਮ ਨੂੰ ਕਮਜ਼ੋਰ ਨਾ ਸਮਝੇ।