ਪਿ੍ਰਤਪਾਲ ਸਿੰਘ, ਸ਼ਾਹਕੋਟ : ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਜਾ ਰਹੇ ਜਾਮਨਗਰ ਤੋਂ ਅੰਮਿ੍ਤਸਰ ਐਕਸਪ੍ਰਰੈੱਸ ਵੇ (ਵਾਇਆ ਬਠਿੰਡਾ, ਲੋਹੀਆਂ ਖਾਸ) ਲਈ ਜ਼ਮੀਨ ਐਕਵਾਇਰ ਕੀਤੇ ਜਾਣ ਵਿਰੁੱਧ ਇਕੱਠੇ ਹੋਏ ਪਿੰਡ ਮਿਆਣੀ ਤੋਂ ਲੋਹੀਆਂ ਤੱਕ 15 ਕੁ ਪਿੰਡਾਂ ਦੇ ਕਿਸਾਨਾਂ ਨੇ ਸ਼ਾਹਕੋਟ ਦੇ ਐੱਸਡੀਐੱਮ ਡਾ. ਸੰਜੀਵ ਸ਼ਰਮਾ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਪਿੰਡ ਮਿਆਣੀ, ਪੂੰਨੀਆਂ, ਜੱਕੋਪੁਰ ਕਲਾਂ, ਕਾਕੜ ਕਲਾਂ, ਕੰਗ ਕਲਾਂ, ਕੋਟਲੀ ਕੰਬੋਜ, ਖੋਸਾ, ਮੱਖੀ, ਫੁੱਲ, ਘੁੱਦੂਵਾਲ, ਮੰਗੂਵਾਲ, ਡੁਮਾਣਾ ਅਤੇ ਲੋਹੀਆਂ ਖਾਸ ਸਮੇਤ ਹੋਰ ਪਿੰਡਾਂ ਦੇ ਕਿਸਾਨ ਹਾਜ਼ਰ ਸਨ। ਕਿਸਾਨਾਂ ਨੇ 'ਜਾਮਨਗਰ ਤੋਂ ਅੰਮਿ੍ਤਸਰ ਐਕਸਪ੍ਰਰੈੱਸ' ਹਾਈਵੇ ਸਬੰਧੀ ਐੱਸਡੀਐੱਮ ਡਾ. ਸੰਜੀਵ ਸ਼ਰਮਾ ਨੂੰ ਦਿੱਤੇ ਮੰਗ ਪੱਤਰ ਵਿੱਚ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਅਤੇ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੇ ਲੋਹੀਆਂ ਵਿਖੇ ਇੱਕ ਮੀਟਿੰਗ ਰੱਖੀ ਸੀ ਪਰ ਐਨ ਮੌਕੇ 'ਤੇ ਰੱਦ ਕਰ ਦਿੱਤੀ ਸੀ। ਕਿਸਾਨਾਂ ਨੇ ਮੰਗ ਕੀਤੀ ਕਿ ਜਿੰਨੀ ਦੇਰ ਡਿਪਟੀ ਕਮਿਸ਼ਨਰ ਨਾਲ ਦੁਬਾਰਾ ਮੀਟਿੰਗ ਨਹੀਂ ਹੋ ਜਾਂਦੀ ਅਤੇ ਹਾਈਵੇ ਸਬੰਧੀ ਸਰਵਿਸ ਰਸਤਿਆਂ, ਮੁਆਵਜ਼ੇ ਅਤੇ ਹੋਰ ਸਾਰੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਨਹੀਂ ਕੀਤਾ ਜਾਂਦਾ ਉਨੀ ਦੇਰ ਕੋਈ ਵੀ ਕਾਗ਼ਜ਼ੀ ਕਾਰਵਾਈ ਅਤੇ ਜਮੀਨ 'ਤੇ ਨਿਸ਼ਾਨੀਆਂ ਆਦਿ ਨਾ ਲਗਾਈਆਂ ਜਾਣ। ਇਸ ਮੌਕੇ ਲੋਹੀਆਂ ਦੇ ਕੌਂਸਲਰ ਗੁਰਬੀਰ ਸਿੰਘ ਕੰਗ, ਸਰਪੰਚ ਆਗੂ ਗੁਰਪ੍ਰਰੀਤ ਸਿੰਘ ਖੋਸਾ, ਜੋਗਾ ਸਿੰਘ ਜੱਕੋਪੁਰ, ਤੀਰਥ ਸਿੰਘ, ਸਵਰਨ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਖੋਸਾ, ਗੁਰਦੇਵ ਸਿੰਘ ਖੋਸਾ, ਕਮਲਜੀਤ ਸਿੰਘ, ਸਿਲੰਦਰ ਸਿੰਘ ਮੰਗੂਵਾਲ, ਜਸਕਿਰਨਦੀਪ ਸਿੰਘ, ਗੁਰਪ੍ਰਰੀਤ ਸਿੰਘ, ਕਸ਼ਮੀਰ ਸਿੰਘ, ਸਰਪੰਚ ਜਗਮੇਲ ਸਿੰਘ ਕਾਕੜ ਕਲਾਂ, ਸੰਮਤੀ ਮੈਂਬਰ ਸਰਪੰਚ ਗੁਰਦੀਪ ਸਿੰਘ ਨੰਬਰਦਾਰ, ਨੰਬਰਦਾਰ ਜਸਮੇਲ ਸਿੰਘ ਕਾਕੜ ਕਲਾਂ, ਸੁਖਵਿੰਦਰ ਸਿੰਘ ਲਾਡੀ ਘੁੱਦੁੂਵਾਲ, ਜੋਗਾ ਸਿੰਘ ਸਰਪੰਚ ਘੁੱਦੂਵਾਲ, ਗੁਰਮੇਲ ਸਿੰਘ ਪੰਚ ਘੁੱਦੂਵਾਲ, ਬੂਟਾ ਸਿੰਘ ਚੰਦੀ, ਅਮਨਦੀਪ ਸਿੰਘ ਚੰਦੀ, ਰਣਜੀਤ ਸਿੰਘ ਰਾਣਾ, ਨੰਬਰਦਾਰ ਹਰਜਿੰਦਰ ਸਿੰਘ ਪੂਨੀਆਂ, ਕੇਵਲ ਸਿੰਘ ਪੂਨੀਆਂ, ਲਖਵੀਰ ਸਿੰਘ ਪੂਨੀਆਂ, ਲਖਵੀਰ ਸਿੰਘ ਸੈਕਟਰੀ, ਮੇਜਰ ਸਿੰਘ ਮੰਗੂਵਾਲ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।