ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਵਿਧਾਨ ਸਭਾ ਹਲਕਾ ਨਕੋਦਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਫਿਲੌਰ ਤੋਂ ਨਕੋਦਰ ਤੇ ਨਕੋਦਰ ਤੋਂ ਕਾਲਾ ਸੰਿਘਆਂ ਤੱਕ ਮੁੱਖ ਮਾਰਗ ਦੀ ਖਸਤਾਹਾਲ ਸਬੰਧੀ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ ਗਿਆ। ਸੂਬਾ ਸਰਕਾਰ ਨੂੰ ਇਸ ਵੱਲ ਉਚੇਚੇ ਤੌਰ 'ਤੇ ਧਿਆਨ ਦੇਣ ਲਈ ਅਪੀਲ ਕੀਤੀ ਗਈ। ਅਕਾਲੀ ਦਲ ਦੇ ਸਰਕਲ ਪ੍ਰਧਾਨ ਲਸ਼ਕਰ ਸਿੰਘ ਰਹੀਮਪੁਰ ਦੀ ਅਗਵਾਈ ਵਿਚ ਹਲਕੇ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਐੱਸਡੀਐੱਮ ਨਕੋਦਰ ਨੂੰ ਮੰਗ ਪੱਤਰ ਦੇਣ ਉਪਰੰਤ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਸ ਸੜਕ ਦਾ ਨਿਰਮਾਣ ਸ਼ੁਰੂ ਤਾਂ ਕਰ ਦਿੱਤਾ ਗਿਆ ਸੀ ਪਰ ਫਿਰ ਇਸ ਨੂੰ ਅਧੂਰਾ ਹੀ ਛੱਡ ਦਿੱਤਾ ਗਿਆ। ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਗੇ ਝੋਨੇ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ ਜਿਸ ਕਾਰਨ ਕਿਸਾਨ ਵੀਰ ਵੀ ਆਪਣੇ ਝੋਨੇ ਨੂੰ ਲੈ ਕੇ ਇਸੇ ਮਾਰਗ ਉੱਪਰ ਦੀ ਲੰਘਣਗੇ। ਸੜਕ ਵਿਚ ਥਾਂ-ਥਾਂ 'ਤੇ ਪਏ ਹੋਏ ਖੱਡੇ ਸੜਕ ਦੀ ਮਾੜੀ ਹਾਲਤ ਬਿਆਨ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 30 ਸਤੰਬਰ ਤੱਕ ਇਸ ਸੜਕ ਵੱਲ ਕੋਈ ਵੀ ਧਿਆਨ ਨਾ ਦਿੱਤਾ ਜਾਂ ਇਸ ਨੂੰ ਬਣਾਉਣਾ ਨਾ ਸ਼ੁਰੂ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨਾਲ ਮਿਲ ਕੇ ਸਬ ਡਿਵੀਜਨ ਨਕੋਦਰ ਐੱਸਡੀਐੱਮ ਦਫ਼ਤਰ ਦੇ ਅੱਗੇ ਧਰਨਾ ਲਾਇਆ ਜਾਵੇਗਾ। ਇਸ ਮੌਕੇ ਲਸ਼ਕਰ ਸਿੰਘ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ ਸਰਕਲ ਪ੍ਰਧਾਨ, ਰੁਪਿੰਦਰ ਸਿੰਘ ਰਾਣਾ ਕੋਰ ਕਮੇਟੀ ਮੈਂਬਰ, ਗੁਰਿੰਦਰ ਸਿੰਘ ਭਾਟੀਆ ਸ਼ਹਿਰੀ ਪ੍ਰਧਾਨ, ਸੀਨੀਅਰ ਅਕਾਲੀ ਆਗੂ ਹਰਜਿੰਦਰ ਸਿੰਘ, ਪ੍ਰਰੈੱਸ ਕਲੱਬ ਮੱਲ੍ਹੀਆਂ ਦੇ ਪ੍ਰਧਾਨ ਸੁਰਜੀਤ ਟੁੱਟ, ਗੁਰਿੰਦਰ ਸਿੰਘ ਕਾਕਾ , ਨੰਬਰਦਾਰ ਬਲਦੀਸ਼ ਸਿੰਘ ਟੁੱਟ, ਰਣਬੀਰ ਸਿੰਘ ਤੇ ਹੋਰ ਵੀ ਅਕਾਲੀ ਆਗੂ ਸ਼ਾਮਲ ਹੋਏ।