ਮਨਜੀਤ ਮੱਕੜ, ਗੁਰਾਇਆ : ਸਰਕਾਰੀ ਸੀਨੀਅਰ ਸੈਕੰਡਰੀ ਸਟੇਟ ਸਕੂਲ ਆਫ਼ ਸਪੋਰਟਸ, ਜਲੰਧਰ ਵਿਖੇ ਬੋਕਸਿੰਗ ਦੇ ਅੰਡਰ-17 'ਤੇ 19 ਮੁਕਾਬਲੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਨੀ ਪਿੰਡ ਵਿਖੇ ਵੇਟ ਲਿਫ਼ਟਿੰਗ ਅੰਡਰ- 17 ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ 'ਚ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਾਬਾ ਸੰਗ ਢੇਸੀਆ ਦੀਆਂ ਵਿਦਿਆਰਥਣਾਂ ਨੇ ਅਧਿਆਪਕ ਕੁਸ਼ਲ ਕਮਾਰ, ਅਧਿਆਪਿਕਾ ਕਵਿਤਾ ਤੇ ਅਧਿਆਪਿਕਾ ਰੁਪਿੰਦਰ ਕੌਰ ਦੀ ਅਗਵਾਈ ਹੇਠ ਭਾਗ ਲਿਆ। ਜਿਸ ਦੇ ਨਤੀਜੇ ਵਜੋਂ ਬਾਕਸਿੰਗ ਅੰਡਰ- 19 ਸਿਮਰਜੀਤ ਨੇ ਗੋਲਡ ਮੈਡਲ ਅਤੇ ਅਮੀਸ਼ਾ ਨੇ ਸਿਲਵਰ ਮੈਡਲ ਜਿੱਤੇ। ਬਾਕਸਿੰਗ ਅੰਡਰ- 17 ਵਿੱਚ ਲਵਲੀ, ਅਮਨਦੀਪ, ਹਰਮਨ (ਨੌਵੀਂ) ਨੇ ਗੋਲਡ ਮੈਡਲ ਅਤੇ ਹਰਮਨ (10+1 ਆਰਟਸ) ਨੇ ਬਰੋਨਜ਼ ਮੈਡਲ ਜਿੱਤੇ ਇਸ ਤੋਂ ਇਲਾਵਾ ਵੇਟ ਲਿਫਟਿੰਗ ਅੰਡਰ-17 ਵਿੱਚੋਂ ਮਨਜੀਤ ਕੌਰ, ਹਰਸ਼ਦੀਪ ਕੌਰ, ਸੁਖਤੇਜਵੀਰ ਕੌਰ ਤੇ ਦੀਪਕਾ ਨੇ ਗੋਲਡ ਮੈਡਲ ਅਤੇ ਡਿੰਪਲ ਤੇ ਰੀਤਿਕਾ ਨੇ ਬਰੋਨਜ਼ ਮੈਡਲ ਜਿੱਤੇਬੋਚਿਆਂ ਨੇ ਆਪਣੀ ਮਿਹਨਤ ਸਦਕਾ ਸਟੇਟ ਮੁਕਾਬਲਿਆਂ ਵਿੱਚ ਆਪਣੀ ਜਗਾ ਬਣਾਈ। ਬੱਚਿਆਂ ਦੀ ਇਸ ਪ੍ਰਰਾਪਤੀ ਤੇ ਸਕੂਲ ਦੇ ਕਮੇਟੀ ਮੈਂਬਰਜ਼, ਪਿ੍ਰੰਸੀਪਲ ਹਰਨਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰਜ਼ ਨੇ ਬੱਚੇ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਅੱਗੇ ਵੱਧਣ ਲਈ ਪੇ੍ਰਿਤ ਕੀਤਾ।