ਕੁਲਦੀਪ ਸਿੰਘ ਵਾਲੀਆ, ਦਿਆਲਪੁਰ

ਦੇਸ਼ ਭਰ ਵਿਚ ਜਿੱਥੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਤਿਉਹਾਰ ਨੂੰ ਹੋਰ ਖੁਸ਼ਗਵਾਰ ਅਤੇ ਇਸ ਦੀ ਖ਼ੁਸ਼ੀ ਵਧਾਉਣ ਲਈ ਮੁੰਡਿਆਂ ਦੀ ਹੀ ਨਹੀਂ ਬਲਕਿ ਕੁੜੀਆਂ ਦੀ ਵੀ ਲੋਹੜੀ ਪਾਣੀ ਚਾਹੀਦੀ ਹੈ।¢ਅੱਜ ਦੇ ਦੌਰ ਵਿਚ ਧੀਆਂ ਵੀ ਪੁੱਤਾਂ ਨਾਲੋਂ ਕਿਸੇ ਪਾਸਿਓਂ ਘੱਟ ਨਹੀਂ ਹਨ, ਸਗੋਂ ਧੀਆਂ ਆਪਣੇ ਮਾਤਾ-ਪਿਤਾ ਦਾ ਧਿਆਨ ਪੁੱਤਾਂ ਨਾਲੋਂ ਵੀ ਵਧ ਰੱਖਦੀਆਂ ਹਨ। ਇਸ ਸਬੰਧੀ ਸੂਝਵਾਨ ਵਿਅਕਤੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਧੀਆਂ ਨੂੰ ਵੀ ਪੁੱਤਰਾਂ ਵਾਂਗੂ ਪਾਲਣ ਦੀ ਅਤੇ ਉਨ੍ਹਾਂ ਨੂੰ ਯੋਗ ਸਤਿਕਾਰ ਦੇਣ ਦੀ ਲੋੜ ਹੈ।

ਧੀਆਂ ਅੱਜ ਵੱਡੀਆਂ ਮੱਲਾਂ ਮਾਰ ਰਹੀਆਂ : ਡਾ. ਪ੍ਰੈਟੀ ਸੋਢੀ

ਜਨਤਾ ਕਾਲਜ ਕਰਤਾਰਪੁਰ ਦੀ ਪਿ੍ਰੰਸੀਪਲ ਡਾ. ਪ੍ਰੈਟੀ ਸੋਢੀ ਨੇ ਕਿਹਾ ਕਿ ਹਰ ਖੇਤਰ ਵਿਚ ਕੁੜੀਆਂ ਦਾ ਬੋਲਬਾਲਾ ਹੈ। ਜਦ ਕੋਈ ਨਤੀਜਾ ਆਉਂਦਾ ਹੈ ਤਾਂ ਉਸ ਵਿਚ ਲੜਕੀਆਂ ਹੀ ਟਾਪਰ ਆਉਂਦੀਆਂ ਹਨ। ਅੱਜ ਭਾਰਤੀ ਫੌਜ ਤੋਂ ਲੈ ਕੇ ਜਹਾਜ਼ ਦੀ ਪਾਇਲਟ ਅਤੇ ਬੱਸਾਂ ਦੀਆਂ ਡਰਾਈਵਰ ਤੇ ਕੰਡਕਟਰ ਮਹਿਲਾਵਾਂ ਹਨ। ਮਹਿਲਾਵਾਂ ਨੇ ਹਰ ਖੇਤਰ ਵਿਚ ਵੱਡੀਆਂ ਪ੫ਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀ ਮੁੰਡਿਆਂ ਦੀ ਜਿਸ ਤਰ੍ਹਾਂ ਲੋਹੜੀ ਮਨਾਉਂਦੇ ਹਾਂ, ਉਸ ਤਰ੍ਹਾਂ ਹੀ ਕੁੜੀਆਂ ਦੀ ਲੋਹੜੀ ਵੀ ਧੂਮਧਾਮ ਨਾਲ ਮਨਾਉਣੀ ਚਾਹੀਦੀ ਹੈ।

ਕੁੜੀਆਂ ਦੀ ਸਾਡੇ ਸਮਾਜ 'ਚ ਅਹਿਮ ਭੂਮਿਕਾ : ਸੁਮਨ ਲਤਾ

ਆਪੀ ਚੈਰੀਟੇਬਲ ਹਸਪਤਾਲ ਦੀ ਸਕੱਤਰ ਸੁਮਨ ਲਤਾ ਨੇ ਕਿਹਾ ਕਿ ਮੁੰਡੇ-ਕੁੜੀ 'ਚ ਕੋਈ ਅੰਤਰ ਨਹੀਂ ਰੱਖਣਾ ਚਾਹੀਦਾ। ਅੱਜ ਕੁੜੀਆਂ ਵੱਖ-ਵੱਖ ਖੇਤਰਾਂ 'ਚ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਕਿ ਲੜਕੀਆਂ ਦਾ ਸਹੀ ਪਾਲਣ ਪੋਸ਼ਣ ਕਰਨ ਤੇ ਉੱਚ ਪੱਧਰੀ ਸਿੱਖਿਆ ਦਿਵਾਉਣ ਤਾਂ ਕਿ ਲੜਕੀ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ¢ਤੇ ਉਹ ਪੜ੍ਹ-ਲਿਖ ਕੇ ਸਮਾਜ 'ਚ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰ ਸਕਣ।

ਦੇਸ਼ ਦੇ ਵਿਕਾਸ 'ਚ ਵੀ ਅੌਰਤਾਂ ਦਾ ਅਹਿਮ ਯੋਗਦਾਨ : ਡਾ. ਹਰਮਨਦੀਪ ਸਿੰਘ

ਡਾ. ਹਰਮਨਦੀਪ ਸਿੰਘ ਗਿੱਲ ਪਿ੍ਰੰਸੀਪਲ ਮਾਤਾ ਗੁਜਰੀ ਖਾਲਸਾ ਕਾਲਜ ਨੇ ਕਿਹਾ ਕਿ ਅੱਜ ਹਰ ਖੇਤਰ 'ਚ ਕੁੜੀਆਂ ਮੱਲ੍ਹਾਂ ਮਾਰ ਰਹੀਆਂ ਹਨ। ਦੇਸ਼ ਦੇ ਵਿਕਾਸ 'ਚ ਵੀ ਅੌਰਤਾਂ ਦਾ ਅਹਿਮ ਯੋਗਦਾਨ ਹੈ। ਕੁੜੀਆਂ ਨੂੰ ਆਪਣੇ ਜੀਵਨ 'ਚ ਸਫ਼ਲਤਾ ਹਾਸਲ ਕਰਨ ਲਈ ਸਿੱਖਿਅਤ ਹੋਣ ਤੇ ਸਖ਼ਤ ਮਿਹਨਤ ਲਈ ਪ੫ੇਰਿਤ ਕਰਨਾ ਚਾਹੀਦਾ ਹੈ। ਕੁੜੀਆਂ ਨਾਲ ਭੇਤਭਾਵ ਨਹੀਂ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਮੁੰਡਿਆਂ ਤੇ ਕੁੜੀਆਂ 'ਚ ਅੰਤਰ ਨਾ ਰੱਖਦੇ ਹੋਏ ਕੁੜੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਉਣੀ ਚਾਹੀਦੀ ਹੈ।¢

ਭਾਰਤੀ ਸੰਸਕਿ੫ਤੀ ਨੇ ਹਮੇਸ਼ਾ ਹੀ ਧੀਆਂ ਨੂੰ ਦਿੱਤਾ ਸਤਿਕਾਰ : ਸੁਰਜੀਤ ਸਿੰਘ ਵਾਲੀਆ

ਸੁਰਜੀਤ ਸਿੰਘ ਵਾਲੀਆ ਰੀਜਨ ਚੇਅਰਮੈਨ ਲਾਇਨਜ਼ ਕਲੱਬ 321-ਡੀ ਨੇ ਕਿਹਾ ਕਿ ਭਾਰਤੀ ਸੰਸਕਿ੫ਤੀ ਵਿਚ ਹਮੇਸ਼ਾ ਹੀ ਧੀਆਂ ਨੂੰ ਵੱਡਾ ਮਾਣ-ਸਤਿਕਾਰ ਦਿੱਤਾ ਗਿਆ ਹੈ। ਵੇਦਾਂ, ਉਪਨਿਸ਼ਦਾਂ ਤੇ ਸ੫ੀ ਗੁਰੂ ਗ੫ੰਥ ਸਾਹਿਬ ਸਮੇਤ ਸਭ ਧਾਰਮਿਕ ਗ੍ਰੰਥਾਂ ਵਿਚ ਮਹਿਲਾਵਾਂ ਅਤੇ ਧੀਆਂ ਨੂੰ ਵੱਡਾ ਮਾਣ-ਸਤਿਕਾਰ ਦਿੱਤਾ ਗਿਆ ਹੈ। ਸਾਡਾ ਸੱਭਿਆਚਾਰ ਧੀਆਂ ਨੂੰ ਕੁੱਖ ਵਿਚ ਮਾਰਨਾ ਨਹੀਂ ਸਗੋਂ ਧੀਆਂ ਦੇ ਵਿਕਾਸ ਦੇ ਮੌਕੇ ਪ੫ਦਾਨ ਕਰਨਾ ਹੈ। ਧੀਆਂ ਨੂੰ ਕੁੱਖ ਵਿਚ ਮਾਰਨ ਦਾ ਰਿਵਾਜ ਕਿਸ ਤਰ੍ਹਾਂ ਪੈਦਾ ਹੋਇਆ? ਇਹ ਆਪਣੇ-ਆਪ ਵਿਚ ਵੱਡਾ ਸਵਾਲ ਅਤੇ ਚਿੰਤਾ ਦਾ ਵਿਸ਼ਾ ਹੈ।¢ਅਸੀਂ ਮੁੰਡਿਆਂ ਦੀ ਜਿਸ ਤਰ੍ਹਾਂ ਲੋਹੜੀ ਮਨਾਉਂਦੇ ਹਾਂ, ਉਸ ਤਰ੍ਹਾਂ ਹੀ ਕੁੜੀਆਂ ਦੀ ਲੋਹੜੀ ਵੀ ਧੂਮਧਾਮ ਨਾਲ ਮਨਾਉਣੀ ਚਾਹੀਦੀ ਹੈ।

ਧੀਆਂ ਨੇ ਹਰ ਖੇਤਰ 'ਚ ਮੱਲਾਂ ਮਾਰੀਆਂ : ਅਨੁਪਮਾ ਕਾਲੀਆ

ਅਨੁਪਮਾ ਕਾਲੀਆ ਡਰੱਗ ਇੰਸਪੈਕਟਰ ਨੇ ਕਿਹਾ ਨੇ ਕਿਹਾ ਕਿ ਅੱਜ ਧੀਆਂ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ। ਇਸ ਲਈ ਧੀਆਂ ਨੂੰ ਮੁੰਡਿਆਂ ਵਾਂਗ ਬਰਾਬਰੀ ਦੇ ਮੌਕੇ ਦੇਣੇ ਚਾਹੀਦੇ ਹਨ। ਅਨੁਪਮਾ ਕਾਲੀਆ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਧੀਆਂ ਪੜ੍ਹਾਈ ਕਰ ਕੇ ਆਪਣੀ ਮੰਜ਼ਿਲ 'ਤੇ ਪਹੁੰਚਣ ਅਤੇ ਸੁਤੰਤਰ ਹੋ ਕੇ ਸਮਾਜ 'ਚ ਸਿਰ ਉਠਾ ਕੇ ਚੱਲ ਸਕਣ।¢ਉਨ੍ਹਾਂ ਕਿਹਾ ਕਿ ਸਮਾਜ ਵਿਚ ਅੱਜ ਕੁੜੀਆਂ-ਮੁੰਡਿਆਂ ਨਾਲੋਂ ਕਾਫੀ ਅੱਗੇ ਹਨ। ਸਾਨੂੰ ਬਿਨਾਂ ਕੋਈ ਭੇਤਭਾਵ ਕੀਤੇ ਧੀਆਂ ਨੂੰ ਵੀ ਪੁੱਤਰਾਂ ਵਾਂਗ ਪਾਲਣਾ ਚਾਹੀਦ ਹੈ ਅਤੇ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ¢

ਧੀ ਬਚਾਓ ਤੇ ਧੀ ਪੜ੍ਹਾਓ : ਪ੫ਵੀਨ ਵਰਮਾ

ਇਸ ਸਬੰਧੀ ਗੱਲ ਕਰਦਿਆਂ ਪ੫ਵੀਨ ਵਰਮਾ ਪ੫ਧਾਨ ਲਾਇਨਜ਼ ਕਲੱਬ ਕਰਤਾਰਪੁਰ ਨੇ ਕਿ ਨਰਾਤਿਆਂ ਦੇ ਦਿਨਾਂ 'ਚ ਬਹੁਤ ਸ਼ਰਧਾ ਨਾਲ ਕੰਜਕਾਂ ਦੀ ਪੂਜਾ ਕਰਦੇ ਹਨ। ਜੇਕਰ ਧੀਆਂ ਦਾ ਕੁੱਖਾਂ 'ਚ ਕਤਲ ਕਰਦੇ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਪੂਜਾ ਕਰਨ ਲਈ ਕੰਜਕਾਂ ਨਹੀਂ ਮਿਲਣਗੀਆਂ। ਇਸ ਲਈ ਲੋਹੜੀ ਦੇ ਮੌਕੇ ਸਾਰਿਆਂ ਨੂੰ ਪ੫ਣ ਲੈਣਾ ਚਾਹੀਦਾ ਹੈ ਕਿ ਉਹ ਧੀਆਂ ਦੀ ਲੋਹੜੀ ਬਹੁਤ ਹੀ ਉਤਸ਼ਾਹ ਨਾਲ ਮਨਾਉਣਗੇ ਅਤੇ ਕੁੱਖ 'ਚ ਧੀਆਂ ਦਾ ਕਤਲ ਨਹੀਂ ਕਰਨਗੇ¢ਕਿਉਂਕਿ ਧੀਆਂ ਮਾਪਿਆਂ ਨਾਲ ਦੁੱਖ ਵੰਡਾਉਂਦੀਆਂ ਹਨ। ਇਸ ਲਈ 'ਧੀ ਬਚਾਓ ਅਤੇ ਧੀ ਪੜ੍ਹਾਓ' ਲਈ ਅੱਗੇ ਆਉਣਾ ਚਾਹੀਦਾ ਹੈ।