ਜਾਗਰਣ ਸੰਵਾਦਦਾਤਾ, ਜਲੰਧਰ : ਮੰਗਲਵਾਰ ਨੂੰ ਇੰਟਰਨੈੱਟ ਮੀਡੀਆ (Internet Media) 'ਤੇ ਇਕ ਵੀਡੀਓ ਵਾਇਰਲ (Video Viral) ਹੋਈ ਸੀ। ਵੀਡੀਓ 'ਚ ਇਕ ਮੁਟਿਆਰ ਹਵਾ 'ਚ ਫਾਇਰ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦਾ ਸਾਥੀ ਵੀਡੀਓ ਬਣਾ ਰਿਹਾ ਸੀ। ਇਹ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗੋਲ਼ੀ ਚਲਾਉਣ ਵਾਲੀ ਲੜਕੀ ਇਕ ਟਰੈਵਲ ਏਜੰਟ (Travel Agent) ਦੀ ਨੂੰਹ ਹੈ। ਜਿਸ ਹਥਿਆਰ ਨਾਲ ਗੋਲ਼ੀ ਚਲਾਈ ਜਾ ਰਹੀ ਹੈ, ਉਹ ਲਾਇਸੈਂਸੀ ਹਥਿਆਰ ਦੱਸਿਆ ਜਾ ਰਿਹਾ ਹੈ।

ਪੁਲਿਸ ਕੋਲ ਪੁੱਜੀ ਵੀਡੀਓ, ਮਚੀ ਤਰਥੱਲੀ

ਲੜਕੀ ਦਾ ਵੀਜ਼ਾ ਲੱਗਾ ਸੀ ਤੇ ਵਿਦੇਸ਼ ਜਾਣ ਦੀ ਖੁਸ਼ੀ 'ਚ ਉਸ ਨੇ ਹਵਾਈ ਫਾਇਰ ਕੀਤਾ। ਇਹ ਵੀਡੀਓ ਪੁਲਿਸ ਕੋਲ ਵੀ ਪਹੁੰਚ ਚੁੱਕੀ ਹੋਈ ਹੈ। ਇਸ ਸਬੰਧ 'ਚ ਡੀਸੀਪੀ ਜਸਕਿਰਨ ਸਿੰਘ ਤੇਜਾ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਾਫ ਨਹੀਂ ਹੋ ਰਿਹਾ ਕਿ ਵੀਡੀਓ ਕਿੱਥੋੰ ਦੀ ਹੈ ਤੇ ਗੋਲ਼ੀ ਚਲਾਉਣ ਵਾਲੀ ਲੜਕੀ ਕੌਣ ਹੈ। ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

Posted By: Seema Anand