ਜੇਐੱਨਐੱਨ, ਜਲੰਧਰ : ਸ਼ਾਦੀ ਦੇ ਝਾਂਸੇ ਵਿਚ ਫਸਾ ਕੇ ਦੋ ਮਹੀਨੇ ਤਕ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਲੜਕੀ ਨੂੰ ਛੱਡਣ ਵਾਲੇ ਮਨਚਲੇ ਪ੍ਰੇਮੀ ਦੀ ਉਸ ਦੀ ਪ੍ਰੇਮਿਕਾ ਨੇ ਸੜਕ 'ਤੇ ਛਿੱਤਰ ਪਰੇਡ ਕਰ ਦਿੱਤੀ। ਉਥੇ ਲੜਕਾ ਉਕਤ ਲੜਕੀ ਤੋਂ ਬਚਣ ਲਈ ਭੱਜਿਆ ਵੀ ਪਰ ਉਹ ਬਚ ਨਾ ਸਕਿਆ ਜਿਸ ਤੋਂ ਬਾਅਦ ਪਹਿਲਾਂ ਤਾਂ ਉਸ ਨੂੰ ਕਾਬੂ ਕਰ ਕੇ ਉਸ ਦੀ ਪ੍ਰੇਮਿਕਾ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਫਿਰ ਗੁੱਸਾ ਕੱਢਦਿਆਂ ਥੱਪੜਾਂ ਦਾ ਮੀਂਹ ਵਰ੍ਹਾ ਦਿੱਤਾ। ਇਸ ਪੂਰੇ ਤਮਾਸ਼ੇ ਦੌਰਾਨ ਲੜਕਾ ਇਕ ਹੱਥ ਨਾਲ ਆਪਣਾ ਚਿਹਰਾ ਲੁਕੋ ਰਿਹਾ ਸੀ ਕਿਉਂਕਿ ਰਾਹਗੀਰ ਇਸ ਸਾਰੇ ਘਟਨਾਕ੍ਰਮ ਨੂੰ ਆਪਣੇ ਮੋਬਾਈਲਾਂ ਵਿਚ ਕੈਦ ਕਰ ਰਹੇ ਸਨ ਜਦਕਿ ਉਕਤ ਨੌਜਵਾਨ ਦੂਸਰੇ ਹੱਥ ਨਾਲ ਲੜਕੀ ਦਾ ਹੱਥ ਰੋਕਣ ਵਿਚ ਲੱਗਾ ਹੋਇਆ ਸੀ। ਮੰਗਲਵਾਰ ਦੁਪਹਿਰ ਲਾਡੋਵਾਲੀ ਰੋਡ 'ਤੇ ਇਕ ਲੜਕੀ ਆਪਣੇ ਪ੍ਰੇਮੀ ਨੂੰ ਲੱਭਣ ਪਹੁੰਚੀ। ਉਸ ਦੇ ਪ੍ਰੇਮੀ ਨੇ ਜਿਵੇਂ ਹੀ ਉਸ ਨੂੰ ਦੇਖਿਆ ਤਾਂ ਉਹ ਭੱਜਣ ਲੱਗਾ ਪਰ ਲੜਕੀ ਨੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਲੜਕੀ ਨੇ ਉਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਲੜਕੀ ਕਹਿ ਰਹੀ ਸੀ ਕਿ ਉਸ ਨੌਜਵਾਨ ਨੂੰ ਉਹ ਕਾਫੀ ਸਮੇਂ ਤੋਂ ਜਾਣਦੀ ਹੈ। ਲੜਕੇ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨਾਲ ਪ੍ਰੇਮ ਕਰਦਾ ਹੈ। ਉਸ ਨੇ ਉਸ ਦੀ ਗੱਲ 'ਤੇ ਯਕੀਨ ਕਰ ਲਿਆ ਜਿਸ ਤੋਂ ਬਾਅਦ ਉਹ ਉਕਤ ਨੌਜਵਾਨ ਨਾਲ ਰਹਿਣ ਲੱਗੀ। ਉਹ ਕਹਿ ਰਹੀ ਸੀ ਕਿ ਦੋ ਮਹੀਨੇ ਤਕ ਉਸ ਨੌਜਵਾਨ ਨਾਲ ਰਹਿਣ ਦੌਰਾਨ ਉਨ੍ਹਾਂ ਦੋਵਾਂ ਵਿਚ ਕਈ ਵਾਰ ਸਰੀਰਕ ਸਬੰਧ ਵੀ ਬਣੇ। ਲੜਕੇ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਉਹ ਉਸ ਨਾਲ ਵਿਆਹ ਕਰਵਾ ਲਵੇਗਾ। ਇਸ ਦੌਰਾਨ ਮੌਕੇ 'ਤੇ ਰਾਹਗੀਰ ਵੀ ਪਹੁੰਚ ਗਏ ਜਿਨ੍ਹਾਂ ਨੌਜਵਾਨ ਨੂੰ ਕਾਬੂ ਕਰ ਲਿਆ। ਲੜਕੀ ਕਹਿ ਰਹੀ ਸੀ ਕਿ ਉਕਤ ਨੌਜਵਾਨ ਨੇ ਆਪਣੇ ਸਬੰਧਾਂ ਬਾਰੇ ਆਪਣਾ ਘਰਦਿਆਂ ਨਾਲ ਗੱਲ ਕਰ ਲਈ ਸੀ। ਘਰ ਵਾਲਿਆਂ ਨੇ ਉਸ ਨੂੰ ਕਿਹਾ ਸੀ ਕਿ ਉਹ ਦੋਵਾਂ ਦਾ ਜਲਦ ਵਿਆਹ ਕਰ ਦੇਣਗੇ। ਲੜਕੀ ਨੇ ਕਿਹਾ ਕਿ ਉਕਤ ਨੌਜਵਾਨ ਨਾਲ ਉਹ ਪ੍ਰੇਮ ਕਰਨ ਲੱਗੀ ਸੀ ਪਰ ਜਦੋਂ ਵਿਆਹ ਦੀ ਗੱਲ ਤੁਰੀ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂਬਾਅਦ ਕਾਫੀ ਦਿਨਾਂ ਤਕ ਉਹ ਉਸ ਨੂੰ ਮਿਲਿਆ ਵੀ। ਉਹ ਰੋਂਦੇ ਹੋਏ ਬੱਸ ਇਹ ਕਹਿ ਰਹੀ ਸੀ ਕਿ ਉਸ ਨੇ ਉਕਤ ਨੌਜਵਾਨ ਨਾਲ ਵਿਆਹ ਕਰਨਾ ਹੈ, ਬਸ ਹੋਰ ਕੁਝ ਨਹੀਂ ਚਾਹੀਦਾ। ਇਸੇ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਪਰ ਤਦ ਤਕ ਪ੍ਰੇਮੀ ਉਥੋਂ ਜਾ ਚੁੱਕਾ ਸੀ।

Posted By: Seema Anand