ਮਨਜੀਤ ਮੱਕੜ, ਗੁਰਾਇਆ : ਨਜ਼ਦੀਕੀ ਪਿੰਡ ਘੁੜਕਾ ਵਿਖੇ ਜੱਖੂ ਸਪੋਰਟਸ ਕਲੱਬ, ਘੁੜਕਾ ਵੱਲੋਂ ਕਰਵਾਇਆ ਗਿਆ ਪੰਜਵਾਂ ਕ੍ਰਿਕਟ ਟੂਰਨਾਮੈਂਟ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਟੂਰਨਾਮੈਂਟ ਵਿਚ ਇਲਾਕੇ ਭਰ ਦੀਆਂ ਨਾਮੀ ਟੀਮਾਂ ਵੱਲੋਂ ਹਿੱਸਾ ਲਿਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਘੁੜਕਾ ਤੇ ਪਿੰਡ ਗੁੜਾ ਦੀ ਟੀਮ ਦਰਮਿਆਨ ਖੇਡਿਆ ਗਿਆ, ਜਿਸ ਵਿਚ ਘੁੜਕਾ ਦੀ ਟੀਮ ਜੇਤੂ ਰਹੀ। ਜੇਤੂ ਤੇ ਉਪ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨ ਆਫ ਦਿ ਸੀਰੀਜ਼ ਰਹੇ ਗੋਪੀ ਗੁੜਾ, ਬੈੱਸਟ ਬੱਲੇਬਾਜ਼ ਗੋਰਾ ਘੁੜਕਾ ਤੇ ਬੈੱਸਟ ਗੇਂਦਬਾਜ਼ ਸਾਗਰ ਘੁੜਕਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਨਾਮਾਂ ਦੀ ਵੰਡ ਸਰਪੰਚ ਰਾਮਪਾਲ, ਰੁਪਿੰਦਰ ਸਿੰਘ ਸੋਨੂੰ ਨੰਬਰਦਾਰ, ਬੱਬੂ ਨੰਬਰਦਾਰ ਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਮੌਕੇ ਰਸ਼ਪਾਲ ਪੰਚ, ਕਰਨੈਲ ਰਾਮ ਪੰਚ, ਗੁਰਨੇਕ ਚੰਦ ਪੰਚ, ਪ੍ਰਰੇਮ ਲਾਲ ਪੰਚ, ਵਿਸਾਖਾ ਰਾਮ ਪੰਚ, ਮਨਿੰਦਰਜੀਤ ਸਿੰਘ, ਸੰਤੋਖ ਸਿੰਘ, ਪਰਮਜੀਤ ਪ੍ਰਧਾਨ ਲਾਲੋ ਭੀਲੋ ਪ੍ਰਬੰਧਕ ਕਮੇਟੀ ਤੇ ਸੋਨੂੰ ਜੱਖੂ ਤੋਂ ਇਲਾਵਾ ਵੱਡੀ ਗਿਣਤੀ 'ਚ ਖੇਡ ਪ੍ਰਰੇਮੀ ਹਾਜ਼ਰ ਸਨ।