ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਐੱਲਪੀਯੂ 'ਚ ਐਜੂਕੇਸ਼ਨ ਟਾਈਅਪਸ ਐਂਡ ਸਕਿੱਲ ਡਿਵੈੱਲਪਮੈਂਟ ਵੱਲੋਂ ਫਾਈਨ ਆਰਟਸ ਵਿਭਾਗ ਵੱਲੋਂ 'ਰੈਡੀਕਲ ਬਾਡੀਜ਼ ਸਿਲਪਿੰਗ ਇਨ ਟੂ ਬਿਓਂਡ' ਵਿਸ਼ੇ 'ਤੇ ਵਰਕਸ਼ਾਪ ਲਾਈ ਜਾ ਰਹੀ ਹੈ ਜੋ 12 ਅਕਤੂਬਰ ਤਕ ਚੱਲੇਗੀ। ਇਸ ਲਈ ਜਰਮਨੀ ਤਂੋ ਵਿਸ਼ਵ ਪ੍ਰਸਿੱਧ ਆਰਟਿਸਟ ਡਗਮਾਰ ਆਈ ਗਲਾਸਨਿਜ਼ਰ ਸਮਿੱਥ ਐੱਲਪੀਯੂ ਦੇ ਪਰਫਾਰਮਿੰਗ ਆਰਟਸ ਦੇ ਵਿਦਿਆਰਥੀਆਂ ਨੂੰ ਐਕਸ਼ਨ ਪ੍ਰਤੀ ਪਿਓਰ ਆਰਟ ਨੂੰ ਸਿਖਾ ਰਹੀ ਹੈ। ਉਹ ਇਸ ਇਵੈਂਟ ਦੀ ਰੂਪ-ਰੇਖਾ ਇਸ ਤਂੋ ਪਹਿਲਾਂ ਲੰਦਨ, ਚੀਨ, ਯੂਨਾਨ, ਬਰਲਿਨ, ਐਡਨਬਰਗ ਆਦਿ ਸਥਾਨਾਂ 'ਤੇ ਹੋਣ ਬਾਰੇ ਪ੍ਰਰੋਗਰਾਮਾਂ ਦੇ ਬਰਾਬਰ ਇੰਟਰਨੈਸ਼ਨਲ ਇਵੈਂਟ ਦੇ ਪੱਧਰ 'ਤੇ ਤਿਆਰ ਕਰ ਰਹੀ ਹੈ। ਲਾਈਵ ਪਰਫਾਰਮੈਂਸ ਬਾਰੇ ਵਰਣਨ ਕਰਦਿਆਂ ਸਮਿੱਥ ਨੇ ਦੱਸਿਆ ਕਿ ਪਰਫਾਰਮੈਂਸ ਆਰਟ ਬਾਡੀ ਤੇ ਮੂਵਮੈਂਟ 'ਚ ਆਪਸੀ ਸਬੰਧ ਹੈ। ਲਾਈਵ ਪਰਫਾਰਮੈਂਸ ਮੂਵਮੈਂਟ ਤੇ ਵਸਤੂਆਂ 'ਚ ਜੀਵਨ ਸੰਚਾਰ ਕਰਨ ਦੀ ਤਰ੍ਹਾਂ ਹੈ। ਉਨ੍ਹਾਂ ਨੇ ਨਿੱਜੀ ਤੌਰ 'ਤੇ ਪ੍ਰਰਰਦਰਸ਼ਨ ਕਰਦਿਆਂ ਦੱਸਿਆ ਕਿ ਪਰਫਾਰਮੈਂਸ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਕਿਸੇ ਵੀ ਪਰਫਾਰਮਰ ਨੂੰ ਆਪਣੀ ਬਾਡੀ 'ਚ ਉੱਚੀ-ਉੱਚੀ ਚੀਕਣ, ਹੱਸਣ, ਰੋਣ ਤੇ ਗੁੱਸਾ ਕਰਨ ਦੇ ਭਾਵਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤਂੋ ਕਰ ਕੇ ਉਨ੍ਹਾਂ ਦੀ ਊਰਜਾ ਨੂੰ ਇਕ ਜਗ੍ਹਾ 'ਤੇ ਸੰਚਾਲਿਤ ਕਰਨਾ ਚਾਹੀਦਾ ਹੈ ਜਿਸ ਨਾਲ ਸਰਬੋਤਮ ਪੇਸ਼ਕਾਰੀ ਸਾਹਮਣੇ ਆਵੇ।

ਲੰਦਨ ਦੇ ਰਾਇਲ ਕਾਲੇਜ ਆਫ ਆਰਟਸ ਤਂੋ ਸਿੱਖਿਅਤ ਜਰਮਨੀ ਦੀ ਆਰਟਿਸਟ ਵੱਖ-ਵੱਖ ਦੇਸ਼ਾਂ 'ਚ ਪਬਲਿਕ ਇਵੈਂਟਸ, ਲਾਈਵ ਪਰਫਾਰਮੈਂਸ, ਐਕਸ਼ਨਜ਼, ਪ੍ਰਦਰਸ਼ਨੀਆਂ ਤੇ ਅੰਤਰ-ਰਾਸ਼ਟਰੀ ਇਵੈਂਟਸ ਦਾ ਸੰਚਾਲਨ ਫਾਈਨ ਆਰਟਸ ਦੇ ਵਿਦਿਆਰਥੀਆਂ ਨਾਲ ਕਰਦੀ ਹੈ। ਉਹ ਪਰਫਾਰਮੈਂਸ ਲਈ ਵੱਖ-ਵੱਖ ਆਬਜੈਕਟਸ, ਆਈਡਿਆਜ਼, ਇਮੇਜ਼ਿਜ, ਵਾਇਸ ਆਦਿ ਦੀ ਚੋਣ ਕਈ ਨਜ਼ਰੀਆ ਨਾਲ ਕਰਦੀ ਹੈ। ਇਸ ਨਵੀਨਤਮ ਵਰਕਸ਼ਾਪ ਨਾਲ ਐੱਲਪੀਯੂ ਦੇ ਵਿਦਿਆਰਥੀ ਬਹੁਤ ਕੁਝ ਸਿੱਖ ਰਹੇ ਹਨ।