ਜੇਐੱਨਐੱਨ, ਜਲੰਧਰ : ਪੋਲੀਓ ਵਾਇਰਸ ਦਾ ਖ਼ਾਤਮਾ ਕਰਨ ਲਈ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ 0 ਤੋਂ 5 ਸਾਲ ਤਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੰੂਦਾਂ ਪਿਲਾ ਰਹੀਆਂ ਸਨ। ਉਥੇ ਜਲੰਧਰ 'ਚ ਗੁਲੀਅਨ ਬੇਰੀ ਸਿੰਡੋ੍ਮ (ਜੀਬੀਐੱਸ) ਤੋਂ ਗ੍ਸਤ ਬੱਚੇ ਦਾ ਮਾਮਲਾ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲਣੇ ਸ਼ੁਰੂ ਹੋ ਗਏ ਹਨ। ਸ਼ਹਿਰ 'ਚ ਜੀਬੀਐੱਸ ਦਾ ਪਹਿਲਾਂ ਮਰੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਲੱਛਣ ਪੋਲੀਓ ਵਰਗੇ ਹੋਣ ਕਾਰਨ ਸਿਹਤ ਵਿਭਾਗ 'ਚ ਹਫੜਾ-ਤਫੜੀ ਮਚ ਗਈ ਹੈ। ਇਸ ਬਿਮਾਰੀ ਤੋਂ ਗ੍ਸਤ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ। ਸਿਹਤ ਵਿਭਾਗ ਨੇ ਜਾਂਚ ਲਈ ਬੱਚੇ ਦੇ ਮਲ ਦੇ ਸੈਂਪਲ ਲੈ ਲਏ ਹਨ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਵਿਭਾਗ ਨੂੰ ਪੀਜੀਆਈ ਤੋਂ ਜੀਬੀ ਸਿੰਡ੍ਰੋਮ ਹੋਣ ਦੀ ਸੂਚਨਾ ਮਿਲੀ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਨੂੰ ਏਐੱਫਪੀ ਸ਼੍ਰੇਣੀ 'ਚ ਰੱਖਦਿਆਂ ਮਲ ਦੇ ਸੈਂਪਲ ਲੈ ਕੇ ਜਾਂਚ ਲਈ ਕਸੌਲੀ ਭੇਜ ਦਿੱਤੇ ਹਨ। 11 ਸਾਲਾ ਦੀ ਲੜਕੀ ਸੈਂਟਰਲ ਟਾਊਨ 'ਚ ਰਹਿਣ ਵਾਲੀ ਹੈ ਤੇ ਉਸ ਦੇ ਪੈਰਾਂ, ਹੱਥਾਂ 'ਚ ਕਮਜ਼ੋਰੀ ਸਮੇਤ ਹੋਰ ਲੱਛਣਾਂ ਦਾ ਇਲਾਜ ਕਰਵਾਉਣ ਲਈ ਪੀਜੀਆਈ ਚੰਡੀਗੜ੍ਹ ਲੈ ਕੇ ਗਏ ਸਨ। ਇਥੋਂ ਉਸ ਨੂੰ ਜੀਬੀ ਸਿੰਡੋ੍ਮ ਦੀ ਸ਼੍ਰੇਣੀ ਹੋਣ 'ਤੇ ਇਲਾਜ ਸ਼ੁਰੂੁ ਕੀਤਾ ਗਿਆ। ਵਿਭਾਗ ਨੇ ਪੋਲੀਓ ਵਾਇਰਸ ਦਾ ਸ਼ੱਕ ਕੱਢਣ ਲਈ ਏਐੱਫਪੀ ਸ਼੍ਰੇਣੀ 'ਚ ਰੱਖਦਿਆਂ ਮਲ ਦੇ ਸੈਂਪਲ ਲੈ ਕੇ ਕਸੌਲੀ ਭੇਜ ਦਿੱਤੇ ਹਨ। ਐੱਨਐੱਚਐੱਸ ਹਸਪਤਾਲ ਦੇ ਡਾਇਰੈਕਟਰ ਡਾ. ਸੰਦੀਪ ਗੋਇਲ ਦਾ ਕਹਿਣਾ ਹੈ ਕਿ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਜੀਬੀ ਸਿੰਡ੍ਰੋਮ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਹਾਲਾਂਕਿ ਇਸ ਦੇ ਹੋਣ ਦੀ ਵਜ੍ਹਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦਾ ਇਨਫੈਕਸ਼ਨ ਕਿਸੇ ਨੂੰ ਵੀ ਹੋ ਸਕਦਾ ਹੈ। ਇਸ ਬਿਮਾਰੀ 'ਚ ਸਰੀਰ ਦਾ ਆਟੋ ਇਮਊਨ ਸਿਸਟਮ ਵਿਗੜ ਜਾਂਦਾ ਹੈ। ਇਹ ਬਿਮਾਰੀ ਵਾਇਰਸ ਦੇ ਇਨਫੈਕਸ਼ਨ ਨਾਲ ਹੁੰਦੀ ਹੈ। ਇਸ ਦੀ ਵਜ੍ਹਾ ਨਾਲ ਮਰੀਜ਼ਾਂ ਨੂੰ ਪੈਰਾਂ ਤੇ ਹੱਥਾਂ 'ਚ ਕਮਜ਼ੋਰੀ ਮਹਿਸੂਸ ਹੋਣ ਦੇ ਨਾਲ-ਨਾਲ ਲੱਕ, ਮੋਢੇ ਵੀ ਪ੍ਰਭਾਵਿਤ ਹੁੰਦੇ ਹਨ। ਇਨਫੈਕਸ਼ਨ ਵਧਣ ਨਾਲ ਸਾਹ ਲੈਣ 'ਚ ਦਿੱਕਤ ਹੋਣ ਲੱਗਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜੀਬੀ ਸਿੰਡ੍ਰੋਮ ਇਕ ਲੱਖ ਲੋਕਾਂ 'ਚੋਂ ਕਿਸੇ ਇਕ ਵਿਅਕਤੀ ਨੂੰ ਹੁੰਦਾ ਹੈ। ਇਹ ਇਨਫੈਕਸ਼ਨ ਮਰੀਜ਼ ਤੋਂ ਕਿਸੇ ਦੂਜੇ ਜਾਂ ਫਲੂ ਦੀ ਤਰ੍ਹਾਂ ਹਵਾ 'ਚ ਵਾਇਰਸ ਦੀ ਸਰਗਰਮੀ ਨਾਲ ਨਹੀਂ ਫੈਲਦਾ। ਅਜਿਹੇ ਮਰੀਜ਼ਾਂ ਨੂੰ ਯੋਗ ਤੇ ਕਸਰਤ ਕਰਨ ਤੋਂ ਇਲਾਵਾ ਪੌਸ਼ਟਿਕ ਅਹਾਰ ਤੇ ਢੁੱਕਵੇਂ ਵਿਟਾਮਿਨ ਲੈਣੇ ਚਾਹੀਦੇ।