ਜੇਐੱਨਐੱਨ, ਜਲੰਧਰ : ਕੋਰੋਨਾ ਵਾਇਰਸ ਦੇ ਚੱਲਦਿਆਂ ਗੈਸ ਦੀ ਬੁਕਿੰਗ ਕਰਵਾਉਣ ਲਈ ਆਨਲਾਈਨ ਤੋਂ ਇਲਾਵਾ ਗੈਸ ਏਜੰਸੀ ਦੇ ਆਫਿਸ ਜਾਣ ਦੀ ਜ਼ਰੂਰਤ ਨਹੀਂ ਰਹੀ। ਖਪਤਕਾਰ ਨੂੰ ਹੁਣ ਸਿਰਫ਼ ਵ੍ਹਟਸਐਪ ਜਾਂ ਇਕ ਮਿਸਡ ਕਾਲ ਕਰਨ ਦੀ ਲੋੜ ਹੈ। ਬੁਕਿੰਗ ਲਈ ਵ੍ਹਟਸਐਪ 18224344 'ਤੇ ਤੇ ਮਿਸਡ ਕਾਲ 7710955555 'ਤੇ ਕਰਨੀ ਹੋਵੇਗੀ।

ਮਿਸਡ ਕਾਲ ਕਰਦਿਆਂ ਹੀ ਰਸੋਈ ਗੈਸ ਸਿਲੰਡਰ ਆਪਣੇ ਆਪ ਬੁੱਕ ਹੋ ਜਾਵੇਗਾ। ਇਹ ਪਹਿਲ ਕੀਤੀ ਹੈ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਨੇ। ਇਸ ਤੋਂ ਇਲਾਵਾ ਕੰਪਨੀ ਨੇ ਇਕ ਵ੍ਹਟਸਐਪ ਨੰਬਰ ਵੀ ਜਾਰੀ ਕੀਤਾ ਹੈ। ਜਿਸ 'ਤੇ ਗੈਸ ਦੀ ਬੁਕਿੰਗ ਤੋਂ ਇਲਾਵਾ ਇਸ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

ਰਜਿਸਟਰਡ ਨੰਬਰ ਤੋਂ ਕਰਨੀ ਹੋਵੇਗੀ ਕਾਲ ਜਾਂ ਵ੍ਹਟਸਐਪ

ਭਾਰਤ ਪੈਟਰੋਲੀਅਮ ਨੇ ਆਪਣੇ ਖਪਤਕਾਰਾਂ ਨੂੰ ਇਹ ਸੁਵਿਧਾ ਉਨ੍ਹਾਂ ਵੱਲੋਂ ਆਪਣੀ ਗੈਸ ਏਜੰਸੀ ਤੇ ਰਜਿਸਟਰਡ ਕਰਵਾਏ ਮੋਬਾਈਲ ਨੰਬਰ 'ਤੇ ਦਿੱਤੀ ਗਈ ਹੈ। ਭਾਰਤ ਪੈਟਰੋਲੀਅਮ ਦੇ ਸੇਲਸ ਆਫਿਸਰ ਨਵਤੇਜ਼ ਸਿੰਘ ਨੇ ਦੱਸਿਆ ਕਿ ਮਿਸਡ ਕਾਲ ਰਾਹੀਂ ਖਪਤਕਾਰਾਂ ਲਈ ਬਿਨਾਂ ਕਿਸੇ ਖਰਚ ਗੈਸ ਦੀ ਬੁਕਿੰਗ ਕਰਵਾਉਣਾ ਹੋਰ ਵੀ ਆਸਾਨ ਹੋ ਗਿਆ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਆਨਲਾਈਨ ਬੁਕਿੰਗ ਕਰਵਾਉਂਦੇ ਸਮੇਂ ਵੀ ਖਪਤਕਾਰ ਨੂੰ ਚਾਰਜਿਸ ਦੇਣੇ ਪੈਂਦੇ ਸਨ। ਮਿਸਡ ਕਾਲ 'ਤੇ ਵ੍ਹਟਸਐਪ ਸੇਵਾ ਸ਼ੁਰੂ ਹੋਣ ਤੋਂ ਬਾਅਦ ਖਪਤਕਾਰਾਂ ਨੂੰ ਗੈਸ ਦੀ ਬੁਕਿੰਗ ਦੇ ਸਮੇਂ ਫੋਨ 'ਤੇ ਕਿਸੇ ਵੀ ਤਰ੍ਹਾਂ ਦਾ ਖਰਚ ਕਰਨ ਦੀ ਲੋੜ ਨਹੀਂ ਰਹੀ ਹੈ।

ਖਪਤਕਾਰਾਂ 'ਚ ਵਧਿਆ ਰੁਝਾਨ

ਇਸ ਬਾਰੇ 'ਚ ਸਿਰਫ ਗੈਸ ਸਰਵਿਸ ਅਸ਼ੋਕ ਨਗਰ ਦੇ ਅੰਸ਼ਦੀਪ ਸਿੰਘ ਦੱਸਦੇ ਹਨ ਕਿ ਕੰਪਨੀ ਵੱਲੋਂ ਸ਼ੁਰੂ ਕੀਤੀ ਗਈ ਮਿਸਡ ਕਾਲ 'ਤੇ ਵ੍ਹਟਸਐਪ ਸੇਵਾ ਸ਼ੁਰੂ ਹੋਣ ਤੋਂ ਬਾਅਦ ਖਪਤਕਾਰਾਂ 'ਚ ਤੇਜ਼ੀ ਤੋਂ ਇਸ ਪਾਸੇ ਰੁਝਾਨ ਵਧਿਆ ਹੈ। ਖ਼ਾਸਕਰ ਇਸ ਤਰ੍ਹਾਂ ਦੀ ਸ਼ਿਕਾਇਤ ਹੋਣ 'ਤੇ ਲੋਕ ਵ੍ਹਟਸਐਪ ਨੰਬਰ 'ਤੇ ਮੈਸੇਜ ਭੇਜ ਰਹੇ ਹਨ। ਇਸ ਤਰ੍ਹਾਂ ਗੈਸ ਦੀ ਬੁਕਿੰਗ ਤੇ ਸਪਲਾਈ ਦਾ ਡੇਟਾ ਅਪਡੇਟ ਹੋਣ ਦੇ ਚੱਲਦਿਆਂ ਖਪਤਾਕਾਰਾਂ ਨੂੰ ਜਲਦ ਸਪਲਾਈ ਦਿੱਤੀ ਜਾ ਰਹੀ ਹੈ।

Posted By: Amita Verma