v> ਰਾਕੇਸ਼ ਗਾਂਧੀ, ਜਲੰਧਰ : ਕਾਜ਼ੀ ਮੰਡੀ ਵਿੱਚ ਸੋਡਾ ਵੇਚਣ ਵਾਲੀ ਵੈਨ ਵਿੱਚ ਰੱਖਿਆ ਸਿਲੰਡਰ ਫਟਣ ਨਾਲ ਵੈਨ ਚਾਲਕ ਦੀ ਮੌਤ ਹੋ ਗਈ ਜਦ ਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸੋਡਾ ਵੇਚਣ ਵਾਲੀ ਵੈਨ ਲੈ ਕੇ ਇੱਕ ਵਿਅਕਤੀ ਕਾਜ਼ੀ ਮੰਡੀ ਵੱਲ ਜਾ ਰਿਹਾ ਸੀ ਕਿ ਅਚਾਨਕ ਵੈਨ ਵਿਚ ਲੱਗਾ ਸਿਲੰਡਰ ਫਟ ਗਿਆ ਜਿਸ ਨਾਲ ਉਸ ਵਿਅਕਤੀ ਦੇ ਚੀਥੜੇ ਉੱਡ ਗਏ ਅਤੇ ਵੈਨ ਦੇ ਲਾਗੇ ਖੜ੍ਹਾ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਸਿਲੰਡਰ ਫਟਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਮਹਿਲਾ ਅਤੇ ਬੱਚਾ ਝੁਲਸ ਗਿਆ ਹੈ। ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀ ਸ਼ਹਿਰ ਦੀ ਭਗਤ ਸਿੰਘ ਕਾਲੋਨੀ ਵਿਚ ਵੀ ਲਗਪਗ ਇਥ ਦਰਜਨ ਗੈਸ ਸਿਲੰਡਰ ਫਟਣ ਨਾਲ ਭਾਰੀ ਨੁਕਸਾਨ ਹੋਇਆ ਸੀ।

Posted By: Tejinder Thind