ਜਲੰਧਰ, ਜੇਐੱਨਐੱਨ : ਕੋਰੋਨਾ ਵਾਇਰਸ ਸੰਕ੍ਰਮਣ ਤੋਂ ਬਚਾਅ ਲਈ 50 ਫੀਸਦੀ ਯਾਤਰੀਆਂ ਦੀ ਮਨਜ਼ੂਰੀ ਤੇ ਔਰਤਾਂ ਦੀ ਮੁਫਤ ਯਾਤਰਾ ਸੁਵਿਧਾ ਰੋਡਵੇਜ਼ ਦੇ ਗਲ਼ੇ ਦੀ ਹੱਡੀ ਬਣ ਗਈ ਹੈ। ਰੋਡਵੇਜ਼ ਦੀ ਕਮਾਈ ’ਚ ਬੀਤੇ ਇਕ ਮਹੀਨੇ ਤੋਂ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਨਾਲ ਰੋਡਵੇਜ਼ ਨੂੰ ਆਪਣੇ ਸੰਚਾਲਨ ਖ਼ਰਚ ਨੂੰ ਕੱਢਣਾ ਇਕ ਵੱਡੀ ਚੁਣੌਤੀ ਨਜ਼ਰ ਆ ਰਹੀ ਹੈ।


ਪੰਜਾਬ ਸਰਕਾਰ ਵੱਲੋ ਬੀਤੀ ਇਕ ਅਪ੍ਰੈਲ ਤੋਂ ਪ੍ਰਦੇਸ਼ ਦੀਆਂ ਸਰਕਾਰੀ ਬੱਸਾਂ ’ਚ ਔਰਤਾਂ ਲਈ ਮੁਫਤ ਯਾਤਰਾ ਸੁਵਿਧਾ ਸ਼ੁਰੂ ਕੀਤੀ ਗਈ ਸੀ। ਪੰਜਾਬ ਰੋਡਵੇਜ਼ ਦੇ ਹਰੇਕ ਡਿਪੋ ਵੱਲੋਂ ਰੋਜ਼ਾਨਾ ਲਗਪਗ ਢਾਈ ਲੱਖ ਰੁਪਏ ਦੀ ਮੁਫਤ ਯਾਤਰਾ ਕਰਵਾਈ ਜਾ ਰਹੀ ਹੈ। ਔਰਤ ਯਾਤਰੀਆਂ ਨੂੰ 0 ਕਿਰਾਏ ਦੀ ਟਿਕਟ ਪ੍ਰਦਾਨ ਕੀਤੀ ਜਾਂਦੀ ਹੈ। ਵੀਕੈਂਡ ਦੌਰਾਨ ਮੁਫਤ ਯਾਤਰਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਕਈ ਵਾਰ 65 ਫੀਸਦੀ ਤਕ ਪਹੁੰਚ ਜਾਂਦੀ ਹੈ, ਜਦਕਿ ਰੋਜ਼ ਇਹ 35 ਤੋਂ 40 ਫੀਸਦੀ ਰਹਿੰਦੀ ਹੈ। ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚ ਰੱਸ਼ ਤਾਂ ਹੈ, ਪਰ ਕੈਸ਼ ਕੁਲੈਕਸ਼ਨ ਨਹੀਂ ਹੋ ਰਹੀ।


ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਕਮਾਈ ਨੂੰ ਲੈ ਕੇ ਹੋ ਰਿਹਾ ਮੁਲਾਂਕਣ

ਬੀਤੇ ਲਗਪਗ 1 ਹਫ਼ਤੇ ਤੋਂ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਪੰਜਾਬ ਰੋਡਵੇਜ਼ ਦੀ ਰੋਜ਼ ਕਮਾਈ ਨੂੰ ਲੈ ਕੇ ਮੁਲਾਂਕਣ ਹੋਣ ਲੱਗਾ ਹੈ, ਤਾਂਕਿ ਭਵਿੱਖ ’ਚ ਪੈਸੇ ਦੀ ਪਰੇਸ਼ਾਨੀ ਨਾ ਪੈਦਾ ਹੋ ਜਾਵੇ। ਪੰਜਾਬ ਰੋਡਵੇਜ਼ ਨੂੰ ਨਕਦ ਡੀਜ਼ਲ ਖ਼ਰੀਦਣਾ ਪੈਂਦਾ ਹੈ ਤੇ ਹਰੇਕ ਹਫ਼ਤੇ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਦੇਣੀ ਪੈਂਦੀ ਹੈ।

Posted By: Sarabjeet Kaur