ਅਵਤਾਰ ਰਾਣਾ, ਮੱਲੀਆ ਕਲਾਂ : ਨਜ਼ਦੀਕੀ ਪਿੰਡ ਗਿੱਲ ਵਿਖੇ ਸਰਬੱਤ ਦੇ ਭਲੇ ਲਈ ਅੱਖਾਂ ਦਾ ਵਿਸ਼ੇਸ਼ ਮੁਫ਼ਤ ਕੈਂਪ ਉੱਘੇ ਸਮਾਜ ਸੇਵਕ ਪ੍ਰਰੀਤਮ ਸਿੰਘ ਗਿੱਲ ਦੇ ਪਰਿਵਾਰ ਵੱਲੋਂ 26 ਨਵੰਬਰ ਨੂੰ ਪਿੰਡ ਗਿੱਲ ਖਾਨਪੁਰ ਢੱਡਾ ਜ਼ਿਲ੍ਹਾ ਜਲੰਧਰ ਵਿਖੇ ਲਾਇਆ ਜਾ ਰਿਹਾ ਹੈ। ਪ੍ਰਬੰਧਕਾਂ ਤੋਂ ਮਿਲੀ ਸੂਚਨਾ ਅਨੁਸਾਰ ਇਹ ਕੈਂਪ 26 ਨਵੰਬਰ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ ਤੱਕ ਲਾਇਆ ਜਾ ਰਿਹਾ ਹੈ ਜਿਸ ਵਿੱਚ ਅਕਾਲ ਹਸਪਤਾਲ ਜਲੰਧਰ ਤੋਂ ਡਾਕਟਰ ਬਲਵੀਰ ਸਿੰਘ ਭੌਰਾ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੇ ਆਪੇ੍ਸ਼ਨ ਕੀਤੇ ਜਾਣਗੇ।