v> ਜਲੰਧਰ, ਜੇਐਨਐਨ : ਜਲੰਧਰ 'ਚ ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਗੋਲ਼ੀ ਚਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਕਿਸੇ ਝਗੜੇ ਦੇ ਸਮਝੌਤੇ ਦੌਰਾਨ ਗੋਲ਼ੀ ਚਲੀ ਹੈ। ਦੂਜੇ ਪਾਸੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਜ਼ਖ਼ਮੀ ਨੌਜਵਾਨ ਕ੍ਰਿਸ਼ਨਪੁਰਾ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਕੋਟ ਕਿਸ਼ਨ ਚੰਦ 'ਚ ਦੋ ਪੱਖਾਂ 'ਚ ਗੱਡੀ ਦੇ ਸ਼ੀਸ਼ੇ ਤੋੜਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਜਿਸ ਦਾ ਸਮਝੌਤਾ ਅੱਜ ਸਾਬਕਾ ਮੰਤਰੀ ਹੈਨਰੀ ਤੇ ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਹੋ ਰਿਹਾ ਸੀ। ਦੂਜੇ ਪਾਸੇ ਸਮਝੌਤੇ ਦੌਰਾਨ ਦੋਵੇਂ ਪੱਖਾਂ 'ਚ ਬਹਿਸ ਹੋ ਗਈ। ਇਸ ਦੌਰਾਨ ਇਕ ਪੱਖ ਦੇ ਨੌਜਵਾਨ ਨੇ ਪਿਸਟਲ ਕੱਢ ਕੇ ਗੋਲ਼ੀ ਚਲਾ ਦਿੱਤੀ। ਜ਼ਖ਼ਮੀ ਨੌਜਵਾਨ ਨੂੰ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਗੋਲ਼ੀ ਚੱਲਣ ਸਮੇਂ ਬਾਵਾ ਹੈਨਰੀ ਦਫ਼ਤਰ 'ਚ ਨਹੀਂ ਸਨ ਉਸ ਸਮੇਂ ਉਹ ਆਪਣੇ ਘਰ 'ਚ ਸਨ।

Posted By: Ravneet Kaur