ਸਾਬਕਾ ਕੈਨੇਡੀਅਨ ਐੱਮਪੀ ਰੂਬੀ ਢਾਲਾ ਵੱਲੋਂ ਨਾਰੀ ਨਿਕੇਤਨ ਦਾ ਦੌਰਾ
ਕੈਨੇਡਾ ਦੀ ਸਾਬਕਾ ਐੱਮਪੀ ਰੂਬੀ ਢਾਲਾ ਵੱਲੋਂ ਨਾਰੀ ਨਿਕੇਤਨ ਦਾ ਦੌਰਾ
Publish Date: Tue, 02 Dec 2025 07:54 PM (IST)
Updated Date: Tue, 02 Dec 2025 07:56 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੈਨੇਡਾ ਦੀ ਸਾਬਕਾ ਐੱਮਪੀ ਰੂਬੀ ਢਾਲਾ ਵੱਲੋਂ ਬੀਤੇ ਦਿਨੀਂ ਨਾਰੀ ਨਿਕੇਤਨ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਤਾ ਜੀ ਤਵਿੰਦਰ ਢਾਲਾ ਵੀ ਮੌਜੂਦ ਸਨ। ਨਾਰੀ ਨਿਕੇਤਨ ਪੁੱਜਣ 'ਤੇ ਟਰੱਸਟ ਦੀ ਜਨਰਲ ਸਕੱਤਰ ਗੁਰਜੋਤ ਕੌਰ ਤੇ ਸੀਈਓ ਨਵਿਤਾ ਜੋਸ਼ੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰੂਬੀ ਢਾਲਾ ਨੇ ਨਾਰੀ ਨਿਕੇਤਨ ਦੇ ਬੱਚਿਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਪੜ੍ਹਾਈ, ਪਾਲਨ ਪੋਸ਼ਣ ਤੇ ਉਨ੍ਹਾਂ ਦੀਆਂ ਰੁਚੀਆਂ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕੀਤੀ, ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦੀ ਕੀਤੀ ਜਾ ਰਹੀ ਦੇਖ ਭਾਲ ਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਮਨੁੱਖਤਾ ਦੀ ਸੇਵਾ ਲਈ ਕੀਤਾ ਜਾ ਰਿਹਾ ਬਹੁਤ ਵਧੀਆਂ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਗੋਦ ਲੈਣ ਲਈ ਸਮਾਜ ਦੇ ਸੂਝਵਾਨ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਬੱਚਿਆ ਦੀ ਭਵਿੱਖ ਹੋਰ ਵਧੀਆ ਹੋ ਸਕੇ। ਇਸ ਮੌਕੇ ਨਾਰੀ ਨਿਕੇਤਨ ਦੇ ਸਮੂਹ ਸਟਾਫ ਮੈਂਬਰ ਤੇ ਬੱਚੇ ਹਾਜ਼ਰ ਸਨ।