ਮਦਨ ਭਾਰਦਵਾਜ, ਜਲੰਧਰ: ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਉਹ ਐੱਲਈਡੀ ਤੇ ਬਾਇਓਮਾਈਨਿੰਗ ਪ੍ਰਰਾਜੈਕਟ ਲਈ ਛੇਤੀ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਾਲ ਮੁਲਾਕਾਤ ਕਰਨਗੇ। ਪਰਗਟ ਸਿੰਘ ਨਗਰ ਨਿਗਮ ਵਿਖੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨਾਲ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਐੱਲਈਡੀ ਤੇ ਬਾਇਓਮਾਈਨਿੰਗ ਪ੍ਰਰਾਜੈਕਟਾਂ ਦੀਆਂ ਫਾਈਲਾਂ ਪਿਛਲੇ ਕਾਫੀ ਸਮੇਂ ਤੋਂ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ 'ਚ ਪਈਆਂ ਹਨ ਜਿਨ੍ਹਾਂ ਬਾਰੇ ਸਰਕਾਰ ਨੇ ਅਜੇ ਤਕ ਕੋਈ ਫ਼ੈਸਲਾ ਨਹੀਂ ਲਿਆ। ਇਨ੍ਹਾਂ ਫਾਈਲਾਂ ਨੂੰ ਅੱਗੇ ਤੋਰਨ ਤੇ ਉਨ੍ਹਾਂ 'ਤੇ ਅੰਤਿਮ ਫ਼ੈਸਲਾ ਲੈਣ ਲਈ ਉਹ ਮੰਤਰੀ ਬ੍ਹਮਮਹਿੰਦਰਾ ਨਾਲ ਚੰਡੀਗੜ੍ਹ 'ਚ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਤੇ ਕੈਂਟ 'ਚ ਐੱਲਈਡੀ ਲਾਈਟਾਂ ਦਾ ਪ੍ਰਰਾਜੈਕਟ ਸ਼ੁਰੂ ਹੋਇਆ ਸੀ ਤੇ ਉਸ ਵਿਚ ਭਿ੍ਸ਼ਟਾਚਾਰ ਦੀ ਸੰਭਾਵਨਾਂ ਦਾ ਪਤਾ ਲੱਗਣ 'ਤੇ ਇਹ ਕੰਮ ਬੰਦ ਕਰਵਾ ਦਿੱਤਾ ਗਿਆ ਸੀ। ਉਸ ਦੀ ਥਾਂ 'ਤੇ ਜਿਹੜਾ ਵੀ ਪ੍ਰਰਾਜੈਕਟ ਸ਼ੁਰੂ ਕਰਨਾ ਹੈ, ਉਸ ਬਾਰੇ ਛੇਤੀ ਫ਼ੈਸਲਾ ਲਿਆ ਜਾਵੇ ਤੇ ਫਾਈਲ ਤੁਰੰਤ ਪਾਸ ਕਰ ਕੇ ਭੇਜੀ ਜਾਏ। ਇਸ ਤੋਂ ਇਲਾਵਾ ਬਾਇਓਮਾਈਨਿੰਗ ਪ੍ਰਰਾਜੈਕਟ ਪਿਛਲੇ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ ਹੈ ਤੇ ਸਰਕਾਰ ਨੇ ਇਸ ਸਬੰਧੀ ਫਾਈਲ ਵੀ ਬਿਨਾਂ ਵਜ੍ਹਾ ਉਥੇ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਉਕਤ ਪ੍ਰਰਾਜੈਕਟ ਬਾਰੇ ਵੀ ਸਰਕਾਰ ਨੂੰੂ ਤੁਰੰਤ ਫ਼ੈਸਲਾ ਲੈ ਕੇ ਫਾਈਲ ਨਗਰ ਨਿਗਮ ਨੂੰ ਭੇਜਣ ਲਈ ਕਹਿਣਗੇ।

ਇਹ ਵਰਨਣਯੋਗ ਹੈ ਕਿ ਪਰਗਟ ਸਿੰਘ ਕੈਂਟ ਹਲਕੇ 'ਚ ਸ਼ਾਮਲ ਹੋਏ ਇਕ ਦਰਜਨ ਪਿੰਡਾਂ 'ਚ ਵਾਟਰ ਸਪਲਾਈ ਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਾਉਣ ਅਤੇ ਜੁਆਇੰਟ ਕਮਿਸ਼ਨਰ ਪੱਧਰ ਦੇ ਅਧਿਕਾਰੀ ਦੀ ਕੈਂਟ ਹਲਕੇ ਦੇ ਇਕ ਦਰਜਨ ਪਿੰਡਾਂ ਦੇ ਕੰਮ ਸ਼ੁਰੂ ਕਰਾਉਣ ਲਈ ਨੋਡਲ ਅਫਸਰ ਵਜੋਂ ਨਿਯੁਕਤੀ ਕਰਨ ਲਈ ਕਮਿਸ਼ਨਰ ਨੂੰ ਮਿਲਣ ਆਏ ਸਨ। ਕਮਿਸ਼ਨਰ ਨੇ ਦਸਿਆ ਕਿ ਨੋਡਲ ਅਫਸਰ ਦੀ ਨਿਯੁਕਤੀ ਤਾਂ ਹੋ ਜਾਵੇਗੀ ਪਰ ਕੰਮ 20 ਨਵੰਬਰ ਤੋਂ ਬਾਅਦ ਹੀ ਹੋਵੇਗਾ ਕਿਉਂਕਿ 1 ਨੰਵਬਰ ਤੋਂ 20 ਨਵੰਬਰ ਤਕ ਨਗਰ ਨਿਗਮ ਦੇ ਅਧਿਕਾਰੀਆਂ ਦੀ ਡਿਊਟੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਵਿਖੇ ਲਗੀ ਹੋਈ ਹੈ।